ਪੰਜਾਬੀ

ਗੁਲਜ਼ਾਰ ਗਰੁੱਪ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ

Published

on

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਵੱਲੋਂ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾ ਨਾਲ ਰੂ-ਬਰੂ ਕਰਾਉਣ ਦੇ ਮੰਤਵ ਨਾਲ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ| ਇਸ ਖ਼ੂਬਸੂਰਤ ਰੰਗਾ ਰੰਗ ਪ੍ਰੋਗਰਾਮ ਵਿਚ ਗੁਲਜ਼ਾਰ ਗਰੁੱਪ ਦੇ ਹਰੇਕ ਕੈਂਪਸ ਦੇ ਹਰ ਵਿਭਾਗ ਦੇ ਤਿੰਨ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ|

ਇਸ ਸਭਿਆਚਾਰਕ ਅਤੇ ਪ੍ਰਬੰਧਕੀ ਵਿਚ ਡਾਂਸ,ਗਾਇਕੀ,ਰੰਗੋਲੀ, ਮਹਿੰਦੀ, ਰੋਬਟਿਕਸ ਮੁਕਾਬਲਿਆਂ ਸਮੇਤ ਕਰੀਬ 28 ਕੈਟਾਗਰੀਆਂ ਦਾ ਆਯੋਜਨ ਕੀਤਾ ਗਿਆ | ਦੇਸ਼ ਵਿਦੇਸ਼ ਤੋਂ ਕੈਂਪਸ ਵਿਚ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਰਾਜਾਂ ਦੇ ਲੋਕ ਨ੍ਰਿਤ ਪੇਸ਼ ਕਰਕੇ ਇਸ ਖ਼ੂਬਸੂਰਤ ਮਾਹੌਲ ਦੀ ਸਿਰਜਣਾ ਕੀਤੀ|

ਇਸ ਫੈਸਟ ਦਾ ਉਦਘਾਟਨ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਵੱਲੋਂ ਕੀਤਾ ਗਿਆ| ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ, ਕਾਰਜਕਾਰੀ ਡਾਇਰੈਕਟਰ ਗੁਰਕੀਰਤ ਸਿੰਘ ਅਤੇ ਕੈਂਪਸ ਡਾਇਰੈਕਟਰ ਹਨੀ ਸਰਮਾ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ| ਇਸ ਮੌਕੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਵਿਸ਼ੇਸ਼ ਮਹਿਮਾਨ ਸਨ|

ਇਸ ਮੌਕੇ ਤੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਦਾ ਮਨੁੱਖੀ ਜਾਤੀ ਦੀ ਤਰੱਕੀ ਵਿਚ ਅਹਿਮ ਯੋਗਦਾਨ ਹੈ | ਜਦ ਕਿ ਵਿਦਿਆਰਥੀ ਗੁਲਜ਼ਾਰ ਗਰੁੱਪ ਵਿਚੋਂ ਸਿੱਖਿਆਂ ਲੈ ਕੇ ਇਕ ਬਿਹਤਰੀਨ ਨਾਗਰਿਕ ਅਤੇ ਇਕ ਸਫਲ ਇਨਸਾਨ ਬਣਨ ਲਈ ਦੁਨੀਆਂ ਵਿਚ ਵਿਚਰਨਗੇ|

ਉਨ•ਾਂ ਗੁਲਜ਼ਾਰ ਗਰੁੱਪ ਵੱਲੋਂ ਦਿਤੀ ਜਾ ਰਹੀ ਬਿਹਤਰੀਨ ਸਿੱਖਿਆਂ ਦੀ ਪੇ੍ਰਰਨਾ ਕਰਦੇ ਹੋਏ ਕਿਹਾ ਕਿ ਗੁਲਜ਼ਾਰ ਗਰੁੱਪ ਨੇ ਜਿੱਥੇ ਸਿੱਖਿਆਂ ਦੇ ਖੇਤਰ ਵਿਚ ਯੂਨੀਵਰਸਿਟੀ ਪੱਧਰ ਤੇ ਮੈਰਿਟ ਹਾਸਿਲ ਕੀਤੀਆਂ ਹਨ| ਉੱਥੇ ਹੀ ਯੂਨੀਵਰਸਿਟੀ ਨੂੰ ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਲਈ ਬਿਹਤਰੀਨ ਖਿਡਾਰੀ ਅਤੇ ਪ੍ਰਤਿਭਾਵਾਨ ਨੌਜਵਾਨ ਦਿਤੇ ਹਨ| ਜੋ ਕਿ ਮਾਣ ਦਾ ਸਬੱਬ ਹੈ|

ਇਸ ਮੌਕੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਵਿਚਲੀਆਂ ਕਲਾਤਮਕ ਸੋਚ ਨੂੰ ਸਹੀ ਰੂਪ ਰੇਖਾ ਦੇਣਾ ਹੈ |

ਇਸ ਦੌਰਾਨ ਸਮਾਗਮ ਵਿਚ ਸਭ ਤੋਂ ਵੱਧ ਆਕਰਸ਼ਨ ਮਿਸਟਰ ਅਤੇ ਮਿਸ ਫਰੈਸ਼ਰ ਦਾ ਮੁਕਾਬਲਾ ਰਿਹਾ| ਇਨ•ਾਂ ਮੁਕਾਬਲਿਆਂ ਵਿਚ ਖੋਦਾ ਯਾਕੁਮ ਅਤੇ ਹਰਸ਼ਿਤ ਮਿਸਟਰ ਅਤੇ ਮਿਸ ਫਰੈਸ਼ਰ ਚੁਣੇ ਗਏ| ਅਖੀਰ ਵਿਚ ਪੰਜਾਬ ਦੀ ਸ਼ਾਨ ਗਿੱਧਾ ਅਤੇ ਭੰਗੜਾ ਪੇਸ਼ ਕੀਤੇ ਗਏ ਜਿਸ ਵਿਚ ਹਰ ਵਿਦਿਆਰਥੀ ਅਤੇ ਸਮੂਹ ਸਟਾਫ਼ ਕੁਰਸੀਆਂ ਤੋਂ ਉੱਠ ਕੇ ਝੂਮਦਾ ਨਜ਼ਰ ਆਇਆ|

Facebook Comments

Trending

Copyright © 2020 Ludhiana Live Media - All Rights Reserved.