ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ “ਅਭਿਨੰਦਨ 2023” ਦਾ ਆਯੋਜਨ

Published

on

ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਅਕਾਦਮਿਕ ਸੈਸ਼ਨ 2023- 24 ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਫ਼ਰੈਸ਼ਰ ਪਾਰਟੀ ਦਿੱਤੀ ਗਈ । ਇਸ ਸਮਾਗਮ ਦਾ ਥੀਮ “ਅਭਿਨੰਦਨ 2023” ਰੱਖਿਆ ਗਿਆ । ਸ਼ੁਰੂਆਤ ਦੇ ਵਿੱਚ ਨਵਕਾਰ ਮੰਤਰ ਦੇ ਨਾਲ ਸਮਾਗਮ ਦਾ ਆਗਾਜ਼ ਕੀਤਾ ਗਿਆ।

ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ । ਪ੍ਰਸ਼ਨ -ਉੱਤਰ ਰਾਊਂਡ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਆਪਣੀ ਹਾਜ਼ਰ- ਜਵਾਬੀ ਦਾ ਲੋਹਾ ਮਨਵਾਇਆ ।

ਮਿਸਟਰ ਅਤੇ ਮਿਸ ਫਰੈਸ਼ਰ ਦੇ ਖਿਤਾਬ ਬੀ.ਕਾਮ ਪਹਿਲੇ ਸਾਲ ਦੇ ਅਰਨਵ ਭਾਰਦਵਾਜ ਅਤੇ ਬੀਬੀਏ ਪਹਿਲੇ ਸਾਲ ਦੀ ਤ੍ਰਿਪਤਜੀਤ ਕੌਰ ਨੂੰ ਦਿੱਤੇ ਗਏ। ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਖਿਤਾਬ ਬੀ.ਕਾਮ ਪਹਿਲੇ ਸਾਲ ਦੇ ਆਰੀਅਨ ਅਤੇ ਰੋਸ਼ਨੀ ਨੂੰ ਦਿੱਤੇ ਗਏ।

ਇਸ ਤੋਂ ਇਲਾਵਾ ਬੀ.ਕਾਮ ਪਹਿਲੇ ਸਾਲ ਦੀ ਦੀਕਸ਼ਾ ਨੇ ‘ਮਿਸ ਫੈਸ਼ਨਿਸਟਾ ਖਿਤਾਬ ਹਾਸਲ ਕੀਤਾ ਅਤੇ ਮਿਸਟਰ’ ਸਟਾਈਲਿਸ਼ ਦਾ ਸਿਰਲੇਖ ਬੀਬੀਏ ਪਹਿਲੇ ਸਾਲ ਦੇ ਨਮਿਤ ਨੇ ਜਿੱਤਿਆ। ਵੱਖ- ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ।

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ, ਸ਼੍ਰੀ ਲਲਿਤ ਜੈਨ, ਸ਼੍ਰੀ ਰਾਕੇਸ਼ ਜੈਨ ਅਤੇ ਸ਼੍ਰੀ ਅਨਿਲ ਪ੍ਰਭਾਤ ਜੈਨ ਤੇ ਹੋਰ ਪ੍ਰਬੰਧਕੀ ਮੈਂਬਰਾਂ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਸੈਸ਼ਨ 2023-24 ਦੌਰਾਨ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਨੂੰ “ਜੀ ਆਇਆਂ ਨੂੰ” ਆਖਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ।

Facebook Comments

Trending

Copyright © 2020 Ludhiana Live Media - All Rights Reserved.