Connect with us

ਪੰਜਾਬੀ

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਵਿਸ਼ਵ ਕਰੰਸੀ ਸਬੰਧੀ ਪ੍ਰਦਰਸ਼ਨੀ ਦਾ ਆਯੋਜਨ

Published

on

Organization of World Currency Exhibition at Sri Guru Hargobind Public School

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਠੱਕਰਵਾਲ ਵਿਖੇ ਵਿਸ਼ਵ ਦੀ ਕਰੰਸੀ ਸੰਬੰਧੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪਰਦਰਸ਼ਨੀ ਵਿਚ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਕਮਾਂਡਿੰਗ ਔਫ਼ਿਸਰ ਕਰਨਲ ਪਰਵੀਨ ਧੀਮਾਨ, ਸੂਬੇਦਾਰ ਮੇਜਰ ਜਸਵੀਰ ਸਿੰਘ ਆਪਣੀ ਟੀਮ ਦੇ ਨਾਲ ਉਚੇਚ ਤੌਰ ਤੇ ਪੁੱਜੇ । ਉਨ੍ਹਾਂ ਵਲੋਂ ਸਾਰੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਬੱਚਿਆਂ ਦੇ ਮਾਪੈ ਸ਼ਾਮਿਲ ਹੋਏ।

ਇਸ ਪ੍ਰਦਰਸ਼ਨੀ ਰਾਹੀਂ ਬੱਚਿਆਂ ਨੇ ਸੰਸਾਰ ਦੀ ਵੱਖ-ਵੱਖ ਤਰ੍ਹਾਂ ਦੀ ਕਰੰਸੀ ਸੰਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਗਿਆਨ ਵਿੱਚ ਹੋਰ ਵਾਧਾ ਕੀਤਾ। ਇਸ ਮੌਕੇ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾ-ਮੁਕਤ ਮੇਜਰ ਗੁਰਚਰਨ ਸਿੰਘ ਆਹਲੂਵਾਲੀਆ, ਡਾਇਰੈਕਟਰ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ ਅਤੇ ਸਕੂਲ ਦੇ ਮੁਖੀ ਕਿਰਨਜੀਤ ਕੌਰ ਵਲੋਂ ਮੁੱਖ-ਮਹਿਮਾਨ, ਬੱਚਿਆਂ, ਮਾਪਿਆਂ ਦਾ ਸਕੂਲ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

Facebook Comments

Trending