Connect with us

ਖੇਤੀਬਾੜੀ

ਜਦੋ ਤੱਕ ਕਿਸਾਨ ਝੋਨਾ ਨਹੀਂ ਵੇਚ ਲੈਂਦੇ, ਉਦੋਂ ਤੱਕ ਖਰੀਦ ਜਾਰੀ ਰੱਖਣ ਦੇ ਹੁਕਮ ਕੀਤੇ ਜਾਣ : ਡਾ. ਚੀਮਾ

Published

on

Order to continue procurement till farmers sell paddy: Dr. Cheema

ਰੂਪਨਗਰ : ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਭਰ ‘ਚ ਪਏ ਭਾਰੀ ਮੀਂਹ ਤੇ ਗੜ੍ਹੇਮਾਰੀ ਨੂੰ ਵੇਖਦਿਆਂ ਪੰਜਾਬ ਸਰਕਾਰ ਨੂੰ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਆਪਣਾ ਹੁਕਮ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਸਰਕਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੈ ਕਿ ਪੰਜਾਬ ਭਰ ‘ਚ ਗੜ੍ਹੇਮਾਰੀ ਤੇ ਭਾਰੀ ਮੀਂਹ ਨਾਲ ਝੋਨੇ ਤੇ ਹੋਰ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਪਿੰਡ ਅਜਿਹੇ ਹਨ ਜਿਥੇ ਹਾਲੇ ਵੀ ਪਾਣੀ ਖੇਤਾਂ ‘ਚ ਖੜ੍ਹਾ ਹੈ ਤੇ ਕਿਸਾਨ ਆਪਣੀਆਂ ਫਸਲਾਂ ਦੀ ਵਾਢੀ ਤੋਂ ਅਸਮਰਥ ਹਨ।

ਉਨ੍ਹਾਂ ਨੇ ਕਿਹਾ ਕਿ ਰੋਪੜ ਜ਼ਿਲ੍ਹੇ ‘ਚ ਘਨੌਲੀ, ਪੁਰਖਾਲੀ ਤੇ ਨੂਰਪੁਰ ਬੇਦੀ ਦੇ ਅਨੇਕਾਂ ਪਿੰਡਾਂ ‘ਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਕਿਸਾਨ ਪਹਿਲਾਂ ਹੀ ਬਹੁਤ ਪੇ੍ਸ਼ਾਨ ਹਨ। ਉਨ੍ਹਾਂ ਕਿਹਾ ਕਿ ਅਜਿਹੇ ‘ਚ ਮੋਹਾਲੀ ਜ਼ਿਲ੍ਹੇ ਦੇ ਖ਼ਰੀਦ ਸੈਂਟਰ ਬੰਦ ਕਰਨ ਤੇ ਿਫ਼ਰ ਰੋਪੜ ‘ਚ ਸੈਂਟਰ ਬੰਦ ਕਰਨ ਦੇ ਫ਼ੈਸਲਿਆਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਪੇ੍ਸ਼ਾਨੀਆਂ ‘ਚ ਹੋਰ ਵਾਧਾ ਕੀਤਾ ਹੈ।

ਚੀਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਖ਼ਿਆਲ ਕਰਦਿਆਂ ਖਰੀਦ ਸੈਂਟਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਤੇ ਜਦੋਂ ਤਕ ਕਿਸਾਨ ਆਪਣਾ ਝੋਨਾ ਨਹੀਂ ਵੇਚ ਲੈਂਦੇ, ਉਦੋਂ ਤੱਕ ਖਰੀਦ ਜਾਰੀ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਜਾਣ ।

Facebook Comments

Trending