Connect with us

ਪੰਜਾਬੀ

ਪੰਜਾਬ ‘ਚ ਮੌਸਮ ਨੂੰ ਲੈ ਕੇ Orange Alert ਜਾਰੀ, ਚਿੰਤਾਂ ‘ਚ ਪਏ ਕਿਸਾਨਾਂ ਨੂੰ ਦਿੱਤੀ ਗਈ ਸਲਾਹ

Published

on

Orange Alert issued regarding the weather in Punjab, advice given to worried farmers

ਲੁਧਿਆਣਾ : ਪੰਜਾਬ ‘ਚ ਬੀਤੇ ਦਿਨ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਜਿੱਥੇ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਉੱਥੇ ਹੀ ਹੁਣ ਅਗਲੇ ਦਿਨਾਂ ਦੇ ਮੌਸਮ ਨੂੰ ਲੈ ਕੇ ਕਿਸਾਨਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ 30-31 ਤਾਰੀਖ਼ ਲਈ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਸੂਬੇ ‘ਚ ਮੀਂਹ ਅਤੇ ਗੜ੍ਹੇਮਾਰੀ ਦੇ ਨਾਲ ਹੀ ਤੇਜ਼ ਹਵਾਵਾਂ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ।

ਪਹਿਲਾਂ ਤੋਂ ਹੀ ਘਬਰਾਏ ਕਿਸਾਨਾਂ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵੱਧ ਗਈਆਂ ਹਨ। ਫਿਲਹਾਲ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕਿਸੇ ਵੀ ਫ਼ਸਲ ਨੂੰ ਪਾਣੀ ਨਾ ਲਾਉਣ ਅਤੇ ਸਪਰੇਅ ਆਦਿ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਕਿਸਾਨ ਕਣਕ ਦੀ ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਪਾਣੀ ਨਾ ਲਾਉਣ ਅਤੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਕਰਨ।

ਜ਼ਿਆਦਾ ਝਾੜ ਲੈਣ ਵਾਲੀਆਂ ਸਬਜ਼ੀਆਂ ਟਮਾਟਰ, ਬੈਂਗਣ, ਭਿੰਡੀ ਨੂੰ ਉਚਿੱਤ ਸਮੇਂ ‘ਤੇ ਤੋੜਿਆ ਜਾਵੇ ਅਤੇ ਲੋੜ ਮੁਤਾਬਕ 4-5 ਦਿਨਾਂ ਦੇ ਫ਼ਰਕ ਮਗਰੋਂ ਸਿੰਚਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸਾਨ ਅੰਬ ਦੇ ਪੌਦਿਆਂ ਨੂੰ ਰੋਗ ਤੋਂ ਬਚਾਉਣ ਲਈ 1 ਮਿਲੀਲੀਟਰ ਕੰਟਾਫ਼ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮੌਸਮ ਸਾਫ਼ ਹੋਣ ‘ਤੇ ਹੀ ਛਿੜਕਣ।

Facebook Comments

Trending