ਪੰਜਾਬੀ

ਲੁਧਿਆਣਾ ਕੇਂਦਰੀ ਤੋਂ ਵਿਰੋਧੀ ਲੜ ਰਹੇ ਨੇ ਦੂਸਰੇ ਤੇ ਤੀਸਰੇ ਸਥਾਨ ਦੀ ਲੜਾਈ – ਡਾਬਰ

Published

on

ਲੁਧਿਆਣਾ  :  ਲੁਧਿਆਣਾ ਕੇਂਦਰੀ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਵਾਰਡ-55 ਸਥਿਤ ਹਰਿ ਕਰਤਾਰ ਕਾਲੋਨੀ ਵਿਖੇ ਸੀਨੀਅਰ ਕਾਂਗਰਸੀ ਆਗੂ ਕਰਨੈਲ ਸਿੰਘ, ਸੰਦੀਪ ਲੁਧਿਆਣਾ, ਬੱਬਲੂ ਅਤੇ ਵਾਰਡ ਨੰਬਰ 52 ਵਿਖੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਪ੍ਰਧਾਨਗੀ ਹੇਠ ਆਯੋਜਿਤ ਵੱਖ-ਵੱਖ ਚੋਣ ਮੀਟਿੰਗਾਂ ਸੰਬੋਧਨ ਕੀਤਾ।

ਚੋਣ ਰੈਲੀਆਂ ਵਿਚ ਆਪਣੇ ਪੱਖ ਵਿਚ ਉਮੜੀ ਭੀੜ ਤੋਂ ਉਤਸ਼ਾਹਿਤ ਸ੍ਰੀ ਡਾਬਰ ਨੇ ਕਾਂਗਰਸ ਦੀ ਬਹੁਮਤ ਨਾਲ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਹਲਕਾ ਕੇਂਦਰੀ ਤੋਂ ਸ਼ੁਰੂ ਹੋਈ ਕਾਂਗਰਸ ਦੀ ਜਿੱਤ ਦਾ ਪਰਚਮ ਚੰਡੀਗੜ੍ਹ ਦੇ ਗਲਿਆਰਿਆਂ ਵਿਚ ਕਾਂਗਰਸ ਸਰਕਾਰ ਦੇ ਗਠਨ ਦਾ ਬਿਗਲ ਵਜਾਏਗਾ।

ਭਾਜਪਾ ਤੇ ‘ਆਪ’ ਨੂੰ ਪੰਜਾਬ ਵਿਰੋਧੀ ਮਾਨਸਿਕਤਾ ਨਾਲ ਜਕੜੇ ਰਾਜਨੀਤਕ ਦਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਨਕਲੀ ਰਾਸ਼ਟਰਵਾਦ ਦੇ ਨਾਂਅ ‘ਤੇ ਪੰਜਾਬ ਦੀ ਅਮਨ-ਸ਼ਾਤੀ ਨੂੰ ਭੰਗ ਕਰਕੇ ਤੇ ‘ਆਪ’ ਸੰਯੋਜਕ ਅਰਵਿੰਦ ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਦੇ ਬਲਬੂਤੇ ਪੰਜਾਬ ਦੀ ਸੱਤਾ ‘ਤੇ ਕਾਬਜ ਹੋਣਾ ਚਾਹੁੰਦੇ ਹਨ।

ਪੰਜਾਬ ਖਾਸਕਰ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਵਿਚ ਕਾਂਗਰਸ ਦੇ ਪੱਖ ਵਿਚ ਸਪੱਸ਼ਟ ਲਹਿਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਜਪਾ, ਆਪ ਅਤੇ ਅਕਾਲੀ ਦਲ ਦੇ ਉਮੀਦਵਾਰ ਦੂਜੇ ਤੇ ਤੀਜੇ ਨੰਬਰ ਦੀ ਲੜਾਈ ਲਈ ਚੋਣ ਮੈਦਾਨ ਵਿਚ ਸੰਘਰਸ਼ ਕਰ ਰਹੇ ਹਨ। ਸ੍ਰੀ ਡਾਬਰ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਕੀਤੇ ਵਿਕਾਸ ਅਤੇ ਭਵਿੱਖ ਵਿਚ ਪੰਜਾਬ ਦੀ ਬਿਹਤਰੀ ਲਈ ਤਿਆਰ ਯੋਜਨਾਵਾਂ ਨੂੰ ਆਧਾਰ ਬਣਾਕੇ ਵੋਟ ਮੰਗ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.