Connect with us

ਅਪਰਾਧ

ਪੁਲਿਸ ਵਰਦੀ ਦੀ ਆੜ ਹੇਠ ਅਫੀਮ ਦੀ ਤਸਕਰੀ! ਹੈਰਾਨ ਕਰ ਦੇਵੇਗੀ ਯੂਪੀ ਤੋਂ ਲੁਧਿਆਣਾ ਤੱਕ ਦੀ ਖੇਡ

Published

on

Opium smuggling under the guise of police uniform! The game from UP to Ludhiana will surprise

ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰ ਤੇ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ। ਦਿਲਚਸਪ ਹੈ ਕਿ ਕਾਂਸਟੇਬਲ ਨਸ਼ਾ ਤਸਕਰ ਨਾਲ ਖੁਦ ਜਾਂਦਾ ਸੀ। ਉਹ ਆਪਣੀ ਵਰਦੀ ਕਾਰ ਵਿੱਚ ਲਟਕਾ ਲੈਂਦਾ ਸੀ। ਜੇ ਕੋਈ ਰਸਤੇ ਵਿੱਚ ਰੋਕਦਾ ਤਾਂ ਕਹਿ ਦਿੰਦਾ ਕਿ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਪੁਲਿਸ ਮੁਤਾਬਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਸ਼ੇਰੂ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਮੁਲਜ਼ਮ ਦੀ ਮਦਦ ਪੁਲਿਸ ਦਾ ਕਾਂਸਟੇਬਲ ਹਰਮਨਦੀਪ ਸਿੰਘ ਕਰਦਾ ਸੀ।

ਮਾਮਲਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਕਾਂਸਟੇਬਲ ਦਾ ਨਾਂ ਐੱਫਆਈਆਰ ਵਿੱਚ ਸ਼ਾਮਲ ਕਰਨ ਦੇ ਹੁਕਮ ਜਾਰੀ ਕੀਤੇ। ਮਗਰੋਂ ਮੁਲਜ਼ਮ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਗੁਰਪ੍ਰੀਤ ਸ਼ੇਰੂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 450 ਗ੍ਰਾਮ ਅਫ਼ੀਮ ਬਰਾਮਦ ਕੀਤੀ।

Facebook Comments

Trending