Connect with us

ਪੰਜਾਬ ਨਿਊਜ਼

ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਸਰਕਾਰ ਦੇ ਫੈਸਲੇ ‘ਤੇ ਆਪ੍ਰੇਟਰਾਂ ‘ਚ ਰੋਸ, ਦਿੱਤਾ 30 ਨਵੰਬਰ ਤੱਕ ਦਾ ਅਲਟੀਮੇਟਮ

Published

on

Operators protest over government's decision to dissolve truck unions, give ultimatum till November 30

ਲੁਧਿਆਣਾ : ਪੰਜਾਬ ‘ਚ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਲੈ ਕੇ ਟਰੱਕ ਯੂਨੀਅਨਾਂ ਵਿਚ ਭਾਰੀ ਰੋਸ ਹੈ। ਟਰੱਕ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਸੀ ਕਿ ਨਵੀਂ ਸਰਕਾਰ ਜੋ ਕਿ ਆਮ ਜਨਤਾ ਦੀ ਸਰਕਾਰ ਹੈ, ਸਾਡੇ ਲਈ ਕਈ ਨਵੇਂ ਐਲਾਨ ਕਰੇਗੀ ਜਿਸ ਨਾਲ ਸਾਨੂੰ ਆਰਥਿਕ ਰਾਹਤ ਮਿਲੇਗੀ ਪਰ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਸਰਕਾਰ ਦੇ ਐਲਾਨ ਨੇ ਹੈਰਾਨ ਕਰ ਦਿੱਤਾ ਹੈ।

ਕਈ ਟਰੱਕ ਚਾਲਕ ਰੋਜ਼ਗਾਰ ਲਈ ਤਰਸ ਰਹੇ ਸਨ ਪਰ ਸਰਕਾਰ ਦੇ ਇਸ ਨਵੇਂ ਐਲਾਨ ਨੇ ਸਾਡੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਹੈ। ਟਰੱਕ ਯੂਨੀਅਨਾਂ ਨੇ ਸਰਕਾਰ ਨੂੰ 30 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ 30 ਤਰੀਕ ਦੇ ਬਾਅਦ ਫਿਰ ਤੋਂ ਬੈਠਕ ਕਰਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।

Facebook Comments

Advertisement

Trending