ਇੰਡੀਆ ਨਿਊਜ਼
PGI ਸਮੇਤ ਸ਼ਹਿਰ ਦੇ ਤਿੰਨੇ ਹਸਪਤਾਲਾਂ ’ਚ OPD ਸੇਵਾ 14 ਫਰਵਰੀ ਤੋਂ ਸ਼ੁਰੂ
Published
3 years agoon

ਚੰਡੀਗੜ੍ਹ : ਕੋਵਿਡ ਦੇ ਘੱਟ ਹੁੰਦੇ ਮਾਮਲਿਆਂ ਦੇ ਨਾਲ ਹੀ ਪੀ. ਜੀ. ਆਈ. ਫਿਜ਼ੀਕਲ ਓ. ਪੀ. ਡੀ. ਖੋਲ੍ਹਣ ਲਈ ਤਿਆਰ ਹੈ। ਹਾਲਾਂਕਿ ਵਾਕ ਇਨ ਮਰੀਜ਼ਾਂ ਲਈ ਫਿਲਹਾਲ ਸਵੇਰੇ 8 ਤੋਂ 9 ਵਜੇ ਤੱਕ ਹੀ ਰਜਿਸਟ੍ਰੇਸ਼ਨ ਕਾਊਂਟਰ ਖੋਲ੍ਹਿਆ ਜਾਵੇਗਾ ਤਾਂ ਜੋ ਜ਼ਿਆਦਾ ਭੀੜ ਨਾ ਹੋਵੇ। ਉੱਥੇ ਹੀ ਮਰੀਜ਼ਾਂ ਦੀ ਸਹੂਲਤ ਨੂੰ ਵੇਖਦਿਆਂ ਵਾਕ ਇਨ ਦੇ ਨਾਲ ਹੀ ਆਨਲਾਈਨ ਟੈਲੀ ਕੰਸਲਟੇਸ਼ਨ ਵੀ ਜਾਰੀ ਰਹੇਗੀ।
14 ਫਰਵਰੀ ਤੋਂ ਰੋਜ਼ਾਨਾ ਇਕ ਘੰਟੇ ਤੱਕ ਮਰੀਜ਼ ਕਾਊਂਟਰ ’ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। 10 ਜਨਵਰੀ ਤੋਂ ਪੀ. ਜੀ. ਆਈ. ਨੇ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਨਾਲ ਹੀ ਫਿਜ਼ੀਕਲ ਓ. ਪੀ. ਡੀ. ਸੇਵਾ ਬੰਦ ਕਰ ਦਿੱਤੀ ਸੀ। ਪੀ. ਜੀ. ਆਈ. ਓ. ਪੀ. ਡੀ. ਵਿਚ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 8 ਤੋਂ 10 ਹਜ਼ਾਰ ਤੱਕ ਰਹਿੰਦੀ ਹੈ।
ਆਉਣ ਵਾਲੇ ਦਿਨਾਂ ਵਿਚ ਰਜਿਸਟ੍ਰੇਸ਼ਨ ਦਾ ਸਮਾਂ ਵਧਾ ਦਿੱਤਾ ਜਾਵੇਗਾ। ਵਾਕ ਇਨ ਦੇ ਨਾਲ ਹੀ ਟੈਲੀ ਕੰਸਲਟੇਸ਼ਨ ਰਾਹੀਂ ਮਰੀਜ਼ਾਂ ਨੂੰ ਇਲਾਜ ਦੇਣ ਦੇ ਨਾਲ ਹੀ ਡਾਕਟਰ ਨੂੰ ਲੱਗਦਾ ਹੈ ਕਿ ਫਿਜ਼ੀਕਲ ਚੈੱਕਅਪ ਦੀ ਲੋੜ ਹੈ ਤਾਂ ਸਹੂਲਤ ਵੀ ਪਹਿਲਾਂ ਵਾਂਗ ਜਾਰੀ ਰਹੇਗੀ।
ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਨੇ ਦੱਸਿਆ ਕਿ ਹਸਪਤਾਲ ਵਿਚ ਪਹਿਲਾਂ ਤੋਂ ਹੀ ਕਈ ਵਿਭਾਗਾਂ ਦੀ ਓ. ਪੀ. ਡੀ. ਸਰਵਿਸ ਚੱਲ ਰਹੀ ਹੈ ਅਤੇ ਕਈ ਇਹੋ ਜਿਹੇ ਸਨ, ਜੋ ਕਦੇ ਬੰਦ ਨਹੀਂ ਕੀਤੇ ਗਏ। ਸੋਮਵਾਰ 14 ਫਰਵਰੀ ਤੋਂ ਸਾਰੀਆਂ ਸੇਵਾਵਾਂ ਪਹਿਲਾਂ ਵਾਂਗ ਸ਼ੁਰੂ ਹੋਣਗੀਆਂ। ਡਾ. ਸਿੰਘ ਨੇ ਦੱਸਿਆ ਕਿ ਫਿਲਹਾਲ ਮਰੀਜ਼ਾਂ ਦੀ ਭੀੜ ਜ਼ਿਆਦਾ ਨਹੀਂ ਹੈ। ਅਜੇ ਵੀ ਕਈ ਲੋਕ ਟੈਲੀ ਕੰਸਲਟੇਸ਼ਨ ਲੈ ਰਹੇ ਹਨ, ਜੋ ਕਿ ਚੰਗਾ ਹੈ। ਉੱਥੇ ਹੀ ਜੀ. ਐੱਮ. ਸੀ. ਐੱਚ. ਵਿਚ ਸੋਮਵਾਰ ਤੋਂ ਸਾਰੇ ਵਿਭਾਗਾਂ ਦੀ ਓ. ਪੀ. ਡੀ. ਸਰਵਿਸ ਸ਼ੁਰੂ ਹੋਵੇਗੀ। ਸਵੇਰੇ 8 ਤੋਂ 11 ਵਜੇ ਤੱਕ ਵਾਕ ਇਨ ਰਜਿਸਟ੍ਰੇਸ਼ਨ ਹੋਵੇਗੀ, ਜਦੋਂ ਕਿ ਓ. ਪੀ. ਡੀ. ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।
You may like
-
ਪੰਜਾਬ ਦੇ ਹਸਪਤਾਲਾਂ ‘ਚ ਬੰਦ ਰਹਿਣਗੀਆਂ OPD ਸੇਵਾਵਾਂ, ਜਾਣੋ ਕਦੋਂ ਅਤੇ ਕਿਉਂ
-
ਪੰਜਾਬ ਭਰ ਦੇ ਹਸਪਤਾਲਾਂ ‘ਚ OPD ਸੇਵਾਵਾਂ ਬੰਦ, ਮਰੀਜ਼ ਹੋ ਰਹੇ ਹਨ ਪ੍ਰੇਸ਼ਾਨ
-
PGI ਚੰਡੀਗੜ੍ਹ ਆਉਣ ਵਾਲੇ ਮਰੀਜ਼ਾਂ ਲਈ ਵੱਡੀ ਖਬਰ, ਹੁਣ ਨਹੀਂ ਹੋਵੇਗੀ ਕੋਈ ਮੁਸ਼ਕਿਲ
-
ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਨੇ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
-
ਪੀਜੀਆਈ ਚੰਡੀਗੜ੍ਹ ਦਾ ਅਜੇ ਵੀ 6 ਕਰੋੜ ਦਾ ਹੈ ਬਕਾਇਆ, ਪਹਿਲਾਂ ਬੰਦ ਹੋਇਆ ਸੀ ਮਰੀਜ਼ਾਂ ਦਾ ਇਲਾਜ
-
ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ‘ਤੇ ਪੀਜੀਆਈ ‘ਚ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸ਼ੁਰੂ