Connect with us

ਪੰਜਾਬ ਨਿਊਜ਼

 ‘ਲੈਂਡਸਕੇਪ ਡਿਜ਼ਾਈਨਿੰਗ ਅਤੇ ਪਲਾਂਟਿੰਗ ਸਮੱਗਰੀ’ ’ਤੇ ਕਰਵਾਇਆ ਆਨਲਾਈਨ ਸਿਖਲਾਈ ਕੋਰਸ

Published

on

Online training course conducted on 'Landscape Designing and Planting Materials'

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨੌਕਰੀ ਕਰ ਰਹੇ ਅਧਿਕਾਰੀਆਂ ਲਈ ਲੈਂਡਸਕੇਪ ਡਿਜ਼ਾਈਨਿੰਗ ਅਤੇ ਪਲਾਂਟਿੰਗ ਸਮੱਗਰੀ ਬਾਰੇ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਕੁੱਲ 19 ਭੂਮੀ ਸੰਭਾਲ, ਖੇਤੀਬਾੜੀ ਅਤੇ ਬਾਗਬਾਨੀ ਅਧਿਕਾਰੀ; ਪੀ.ਏ.ਯੂ. ਅਤੇ ਇਸ ਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੇ ਕੋਰਸ ਵਿੱਚ ਭਾਗ ਲਿਆ।

ਭੋਜਨ ਅਤੇ ਪੋਸ਼ਣ ਵਿਭਾਗ ਦੇ ਪਿ੍ਰੰਸੀਪਲ ਪਸਾਰ ਵਿਗਿਆਨੀ ਡਾ: ਕਿਰਨ ਗਰੋਵਰ ਅਤੇ ਡਾਇਰੈਕਟੋਰੇਟ ਪਸਾਰ ਸਿੱਖਿਆ ਤੋਂ ਡਾ: ਕੁਲਵੀਰ ਕੌਰ ਇਸ ਕੋਰਸ ਦੇ ਕੁਆਰਡੀਨੇਟਰ ਸਨ । ਉਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਫ਼ ਅਤੇ ਸੁੰਦਰ ਵਾਤਾਵਰਣ ਲਈ ਲੋਕਾਂ ਵਿੱਚ ਜਾਗਰੂਕਤਾ ਦੇ ਨਤੀਜੇ ਵਜੋਂ ਲੈਂਡਸਕੇਪ ਗਾਰਡਨਿੰਗ, ਜਨਤਕ ਸਥਾਨਾਂ ਨੂੰ ਸੁੰਦਰ ਬਣਾਉਣ ਅਤੇ ਇੰਟੀਰੀਅਰਸਕੇਪਿੰਗ ਦਾ ਵਿਕਾਸ ਹੋਇਆ ਹੈ।

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਵਿਗਿਆਨੀ ਅਤੇ ਤਕਨੀਕੀ ਕੋਆਰਡੀਨੇਟਰ ਡਾ. ਸਿਮਰਤ ਸਿੰਘ ਨੇ ਲੈਂਡਸਕੇਪ ਡਿਜ਼ਾਈਨਿੰਗ ਦੇ ਮੁੱਖ ਨੁਕਤਿਆਂ ’ਤੇ ਚਰਚਾ ਕੀਤੀ ਜੋ ਸਾਈਟ ’ਤੇ ਲੈਂਡਸਕੇਪ ਡਿਜ਼ਾਈਨ ਦੀ ਸਹੀ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਮਹੱਤਵਪੂਰਨ ਹਨ। ਫਲੋਰੀਕਲਚਰ ਦੇ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਭਾਗੀਦਾਰਾਂ ਨੂੰ ਅੱਜ ਦੇ ਸ਼ਹਿਰੀ ਵਾਤਾਵਰਣ ਵਿੱਚ ਲੈਂਡਸਕੇਪਿੰਗ ਦੀ ਮਹੱਤਤਾ ਅਤੇ ਦਾਇਰੇ ਬਾਰੇ ਜਾਣੂੰ ਕਰਵਾਇਆ।

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ ਰਣਜੀਤ ਸਿੰਘ ਨੇ ਲੈਂਡਸਕੇਪ ਡਿਜ਼ਾਈਨਿੰਗ ਵਿੱਚ ਉੱਭਰ ਰਹੇ ਰੁਝਾਨਾਂ ਨੂੰ ਸਾਂਝਾ ਕੀਤਾ ਅਤੇ ਸਜਾਵਟੀ ਪੌਦਿਆਂ ਦੇ ਪ੍ਰਸਾਰ ਦਾ ਪ੍ਰਦਰਸ਼ਨ ਕੀਤਾ। ਵਿਭਾਗ ਦੇ ਮਾਹਿਰ ਡਾ. ਮਧੂ ਬਾਲਾ ਅਤੇ ਡਾ: ਰਿਸ਼ੂ ਸ਼ਰਮਾ ਨੇ ਭਾਗੀਦਾਰਾਂ ਨੂੰ ਲੈਂਡਸਕੇਪਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਪੌਦਿਆਂ ਦੀਆਂ ਸਮੱਗਰੀਆਂ ਬਾਰੇ ਜਾਣੂੰ ਕਰਵਾਇਆ।

Facebook Comments

Trending