ਅਪਰਾਧ

ਨਸ਼ੀ/ਲੀ.ਆਂ ਗੋ.ਲੀ/ਆਂ ਸਮੇਤ ਇਕ ਗ੍ਰਿਫਤਾਰ

Published

on

ਲੁਧਿਆਣਾ : ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ 850 ਨਸ਼ੀਲੀਆਂ ਗੋਲੀਆਂ ਸਮੇਤ ਬਾਜੀਗਰ ਡੇਰਾ ਨਿਊ ਬਹਾਦਰਕੇ ਰੋਡ ਦੇ ਵਾਸੀ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲਾਜਪਤ ਨਗਰ ਮੌਜੂਦ ਸੀ। ਸ਼ੱਕ ਦੀ ਬਿਨਾਹ ਤੇ ਸੁਖਦੇਵ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਚੋਂ 850 ਨਸ਼ੀਲੀਆਂ ਗੋਲੀਆਂ ਮਿਲੀਆਂ।

ਇਕ ਹੋਰ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਬਸਤੀ ਮਨੀ ਸਿੰਘ ਸੁੰਦਰ ਨਗਰ ਦੇ ਵਾਸੀ ਕਮਲਜੀਤ ਸਿੰਘ ਉਰਫ ਪੰਮਾ ਦੇ ਕਬਜ਼ੇ ਚੋਂ 6 ਗ੍ਰਾਮ ਹੈਰੋਇਨ,5 ਮੋਬਾਈਲ ਫੋਨ ਅਤੇ 2200 ਡਰਗ ਮਨੀ ਬਰਾਮਦ ਕੀਤੀ। ਮੇਨ ਰੋਡ ਜੋਧੇਵਾਲ ਬਸਤੀ ਨਾਕਾਬੰਦੀ ਕਰਕੇ ਕਾਰ ਸਵਾਰ ਮੁਲਜ਼ਮ ਨੂੰ ਰੋਕਿਆ ਗਿਆ। ਪੁਲਿਸ ਨੇ ਜਦ ਦੇ ਮੁਲਜ਼ਮ ਕਮਲਜੀਤ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 5 ਮੋਬਾਈਲ ਫੋਨ 2200 ਰੁਪਏ ਡਰੱਗ ਮਨੀਅਤੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਮੁਕੱਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.