ਲੁਧਿਆਣਾ : ਖੰਨਾ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਤਹਿਤ ਵੱਡੀ ਸਫ਼ਲਤਾ ਮਿਲੀ। ਇੰਸਪੈਕਟਰ ਨਛੱਤਰ ਸਿੰਘ ਅਤੇ ਜਗਜੀਵਨ ਰਾਮ ਦੀ ਟੀਮ ਨੇ ਅਮਲੋਹ ਰੋਡ ’ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਤਾਂ ਇਕ ਵਿਅਕਤੀ ਜਿਸ ਨੇ ਮੋਢਿਆਂ ’ਤੇ ਪਿੱਠੂ ਬੈਗ ਟੰਗਿਆ ਹੋਇਆ ਸੀ, ਪੁਲਿਸ ਨੂੰ ਦੇਖ ਕੇ ਪਿਛਲੇ ਮੁੜਨ ਲੱਗਾ ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 3 ਕਿਲੋ ਅਫੀਮ ਬਰਾਮਦ ਹੋਈ।
ਮੁਲਜ਼ਮ ਦੀ ਪਹਿਚਾਣ ਸਤਿੰਦਰ ਕੁਮਾਰ ਵਾਸੀ ਲਾਟਵਿਲਾ (ਬਿਹਾਰ) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਉਸਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋਂ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸਪੀ ਡੀ ਪ੍ਰਿਗਿਆ ਜੈਨ, ਡੀਐੱਸਪੀ ਕਰਨੈਲ ਸਿੰਘ, ਇੰਸਪੈਕਟਰ ਹਰਦੀਪ ਸਿੰਘ, ਅਮਨਦੀਪ ਸਿੰਘ ਅਤੇ ਥਾਣੇਦਾਰ ਜਗਜੀਵਨ ਰਾਮ ਹਾਜ਼ਰ ਸਨ।