ਪੰਜਾਬੀ
ਆਰੀਆ ਕਾਲਜ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਕਰਵਾਏ ਭਾਸ਼ਣ ਮੁਕਾਬਲੇ
Published
3 years agoon
ਲੁਧਿਆਣਾ : ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਆਰੀਆ ਕਾਲਜ ਵਿੱਚ ਸੰਸਕ੍ਰਿਤ ਵਿਭਾਗ ਵੱਲੋਂ ‘ਯੋਗੇਸ਼ਵਰ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਫਲਸਫਾ’ ਵਿਸ਼ੇ ’ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੀ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਇੱਕ ਨਿਰਸਵਾਰਥ ਕਰਮਯੋਗੀ, ਆਦਰਸ਼ ਦਾਰਸ਼ਨਿਕ, ਸਥਿਤ ਬੁੱਧੀਵਾਨ ਅਤੇ ਦੈਵੀ ਸਾਧਨਾਂ ਨਾਲ ਲੈਸ ਯੋਗੇਸ਼ਵਰ ਹਨ
ਇਸ ਮੌਕੇ ਆਰੀਆ ਕਾਲਜ ਦੇ ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਾਵਨ ਪਵਿੱਤਰ ਧਰਤੀ ’ਤੇ ਭਗਵਾਨ ਸ਼੍ਰੀ ਕ੍ਰਿਸ਼ਨ ਵੱਲੋਂ ਦਿੱਤੀਆਂ ਗਈਆਂ ਸ਼੍ਰੀਮਦ ਭਗਵਦ ਗੀਤਾ ਦੀਆਂ ਇਲਾਹੀ ਸਿੱਖਿਆਵਾਂ ਕੇਵਲ ਅਰਜੁਨ ਹੀ ਨਹੀਂ ਸਗੋਂ ਸਾਰਿਆਂ ਲਈ ਸਮਾਨ ਹਨ। ਸ਼੍ਰੀਮਦ ਭਗਵਦ ਗੀਤਾ ਅੱਜ ਦੇ ਯੁੱਗ ਵਿੱਚ ਵੀ ਸਮਾਜ ਦਾ ਹਰ ਪੱਖੋਂ ਮਾਰਗ ਦਰਸ਼ਨ ਕਰਦੀ ਹੈ।
ਇਸ ਮੌਕੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਅਸ਼ੀਸ਼ ਕੁਮਾਰ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਸ਼੍ਰੀਮਦ ਭਗਵਦ ਗੀਤਾ ਦਾ ਜਿਸ ਜਜ਼ਬੇ ਨਾਲ ਪ੍ਰਚਾਰ ਕੀਤਾ, ਉਹ ਯੁੱਗ ਦਾ ਪ੍ਰੇਰਨਾ ਸਰੋਤ ਬਣਿਆ। ਭਾਸ਼ਣ ਮੁਕਾਬਲੇ ਵਿੱਚ ਬੀ.ਏ. ਤੀਜੇ ਸਾਲ ਦੇ ਵਿਦਿਆਰਥੀ ਹੇਮੰਤ ਕਪੂਰ ਨੇ ਪਹਿਲਾ ਸਥਾਨ, ਬੀ.ਏ. ਦੂਜੇ ਸਾਲ ਦੇ ਵਿਦਿਆਰਥੀ ਲਲਿਤ ਕੁਮਾਰ ਨੇ ਦੂਜਾ, ਬੀ.ਏ. ਦੂਜੇ ਸਾਲ ਦੇ ਵਿਦਿਆਰਥੀ ਕ੍ਰਿਸ਼ਨ ਗੋਪਾਲ ਨੇ ਤੀਜਾ ਅਤੇ ਇਸੇ ਜਮਾਤ ਦੇ ਸ਼ਸ਼ਾਂਕ ਗੁਪਤਾ ਤੇ ਗੌਤਮ ਨੇ ਸਾਂਝੇ ਤੌਰ ’ਤੇ ਚੌਥਾ ਸਥਾਨ ਹਾਸਲ ਕੀਤਾ।
You may like
-
ਆਰੀਆ ਕਾਲਜ ‘ਚ ‘ਦਾਨ ਉਤਸਵ’ ਤਹਿਤ ਦਾਨ ਮੁਹਿੰਮ ਦਾ ਆਯੋਜਨ
-
ਆਰੀਆ ਕਾਲਜ ‘ਚ ਸੜਕ ਸੁਰੱਖਿਆ ਨਿਯਮ ਅਤੇ ਸਾਈਬਰ ਅਪਰਾਧ ਸੁਰੱਖਿਆ ‘ਤੇ ਭਾਸ਼ਣ
-
ਆਰੀਆ ਕਾਲਜ ਟੀਚਰਜ਼ ਯੂਨੀਅਨ ਵੱਲੋਂ ਲਗਾਤਾਰ ਤੀਜੇ ਦਿਨ ਧਰਨਾ ਜਾਰੀ
-
ਲੁਧਿਆਣਾ ਦੇ ਆਰੀਆ ਕਾਲਜ ਟੀਚਰਜ਼ ਯੂਨੀਅਨ ਵੱਲੋਂ ਲਗਾਇਆ ਗਿਆ ਧਰਨਾ
-
ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਆਰੀਆ ਕਾਲਜ ਵਿੱਚ ਕਰਵਾਇਆ ਗਿਆ ਕੁਕਿੰਗ ਮੁਕਾਬਲਾ
