ਪੰਜਾਬ ਨਿਊਜ਼

ਨਵੇਂ ਸਾਲ ਮੌਕੇ ਪੰਜਾਬ ਪੁਲਿਸ ਅਲਰਟ, SSP ਅਤੇ CP ਨੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ

Published

on

ਪੰਜਾਬ ਪੁਲਿਸ ਨੇ ਨਵੇਂ ਸਾਲ ਮੌਕੇ ਸ਼ਰਾਰਤੀ ਅਨਸਰ ਵਿਰੁੱਧ ਕਮਰ ਕੱਸ ਲਈ ਹੈ ‘ਤਾਂ ਜੋ ਉਹ ਇਸ ਜਸ਼ਨ ਨੂੰ ਵਿਗਾੜ ਨਾ ਸਕਣ। ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ SSP ਅਤੇ CP ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕਰ ਦਿੱਤੇ ਹਨ। ਇਸ ਸੁਰੱਖਿਆ ਦੇ ਮੱਦੇਨਜ਼ਰ ਬਾਹਰੀ ਸਰਹੱਦ ਤੋਂ ਅੰਦਰੂਨੀ ਖੇਤਰਾਂ ਤੱਕ ਨਾਕਾਬੰਦੀ, ਚੈਕਿੰਗ, ਗਸ਼ਤ ਅਤੇ PCR ਦੀ ਆਵਾਜਾਈ ਲਈ ਪੂਰੀ ਤਿਆਰੀ ਕਰ ਲਈ ਗਈ ਹੈ।

ਦੱਸ ਦੇਈਏ ਕਿ ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਪੂਰੀ ਸਖ਼ਤੀ ਹੋਵੇਗੀ। ਇਸ ਲਈ ਪੁਲਿਸ ਅਲਕੋ ਸੈਂਸਰ ਲੈ ਕੇ ਸੜਕਾਂ ‘ਤੇ ਖੜ੍ਹੇ ਨਜ਼ਰ ਆਉਣਗੇ। ਚਲਾਨ ਤੋਂ ਇਲਾਵਾ ਸੂਬਾ ਪੁਲਿਸ ਹੋਰ ਕਿਸਮ ਦੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਹਰ ਜ਼ਿਲ੍ਹੇ ਦੇ SSP/CP ਨੇ ਸੁਰੱਖਿਆ ਦੇ ਮੱਦੇਨਜ਼ਰ ਅਧੀਨ SHO ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ

ਜਾਣਕਾਰੀ ਅਨੁਸਾਰ ਛੋਟੇ-ਵੱਡੇ ਬਾਜ਼ਾਰਾਂ ਵਿਚ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੁਰੱਖਿਆ ਲਈ ਤਿਆਰ ਹੈ। ਕਈ ਥਾਵਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਸੁਚੇਤ ਰੱਖਣ ਲਈ ਐਲਾਨ ਵੀ ਕੀਤੇ ਜਾ ਰਹੇ ਹਨ। ਐਲਕੋ ਸੈਂਸਰ ਨਾਲ ਡਰਾਈਵਰਾਂ ਦੇ ਟੈਸਟ ਤੋਂ ਇਲਾਵਾ 30 ਦਸੰਬਰ ਦੀ ਰਾਤ ਤੋਂ ਹੀ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.