ਪੰਜਾਬੀ
ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ
Published
2 years agoon
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨਨਿਆ ਪਾਂਡੇ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੀ ਖੂਬਸੂਰਤੀ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਨਨਿਆ ਪਾਂਡੇ ਨੇ ਫ਼ਿਲਮੀ ਕਰੀਅਰ ’ਚ ਕਾਫ਼ੀ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ।ਅਦਾਕਾਰਾ ਨੇ ਬਹੁਤ ਘੱਟ ਸਮੇਂ ’ਚ ਆਪਣੀ ਪਹਿਚਾਣ ਬਣਾਈ ਹੈ।
ਅਨਨਿਆ ਪਾਂਡੇ ਨੇ ‘ਸਟੂਡੈਂਟ ਆਫ ਦਿ ਈਅਰ 2’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਫ਼ਿਲਮ ਇੰਡਸਟਰੀ ਨੂੰ ਕਾਫ਼ੀ ਦਮਦਾਰ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਨੂੰ ਅਦਾਕਾਰੀ ਵਿਰਾਸਤ ’ਚ ਮਿਲੀ ਹੈ। ਉਸ ਦੇ ਪਿਤਾ ‘ਚੰਕੀ ਪਾਂਡੇ’ ਵੀ ਆਪਣੇ ਸਮੇਂ ਦੇ ਮਹਾਨ ਅਦਾਕਾਰ ਰਹੇ ਹਨ।
ਦੱਸ ਦੇਈਏ ਕਿ ਅਨਨਿਆ ਪਾਂਡੇ ਬਾਲੀਵੁੱਡ ਦੀਆਂ ਬਹੁਤ ਹੀ ਅਮੀਰ ਅਦਾਕਾਰਾਂ ’ਚੋਂ ਗਿਣੀ ਜਾਂਦੀ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਦੀ ਕੁੱਲ ਜਾਇਦਾਦ 30 ਕਰੋੜ ਰੁਪਏ ਤੋਂ ਵੱਧ ਹੈ। ਅਨਨਿਆ ਆਪਣੀ ਹਰ ਫ਼ਿਲਮ ਲਈ ਦੋ ਕਰੋੜ ਰੁਪਏ ਦੀ ਮੋਟੀ ਫ਼ੀਸ ਲੈਂਦੀ ਹੈ।
ਅਨਨਿਆ ਪਾਂਡੇ ਦਾ ਆਪਣਾ ਆਲੀਸ਼ਾਨ ਘਰ ਹੈ। ਉਹ ਮੁੰਬਈ ਦੇ ਪਾਲੀ ਹਿੱਲ ਦੇ ਘਰ ’ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦੇ ਘਰ ਦੀ ਕੀਮਤ ਕਰੋੜਾਂ ’ਚ ਦੱਸੀ ਜਾਂਦੀ ਹੈ। ਅਨਨਿਆ ਪਾਂਡੇ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। ਅਦਾਕਾਰਾ ਦੀ ਕਾਰ ਕਲੈਕਸ਼ਨ ’ਚ 88.24 ਲੱਖ ਰੁਪਏ ਦੀ ‘ਰੇਂਜ ਰੋਵਰ ਸਪੋਰਟ’ 63.30 ਲੱਖ ਰੁਪਏ ਦੀ ‘ਮਰਸੀਡੀਜ਼-ਬੈਂਜ਼ ਈ-ਕਲਾਸ’, 33 ਲੱਖ ਰੁਪਏ ਦੀ ‘ਸਕੋਡਾ ਕੋਡਿਆਕ’ ਅਤੇ ਕਈ ਹੋਰ ‘ਮਹਿੰਗੀਆਂ ਕਾਰਾਂ’ ਸ਼ਾਮਲ ਹਨ।
You may like
-
ਪਿੰਡ ਪਲਾਹੀ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ
-
ਅੱਜ ਇਸ ਤਰ੍ਹਾਂ ਮਨਾਇਆ ਜਾਵੇਗਾ ਸਿੱਧੂ ਮੂਸੇਵਾਲਾ ਦਾ ਜਨਮ ਦਿਨ, ਪਿਤਾ ਬਲਕੌਰ ਨੇ ਦਿੱਤੀ ਜਾਣਕਾਰੀ
-
ਜਨਮਦਿਨ ‘ਤੇ ਆਨਲਾਈਨ ਆਰਡਰ ਕੀਤਾ ਕੇਕ ਖਾਣ ਨਾਲ 10 ਸਾਲ ਦੀ ਬੱਚੀ ਦੀ ਮੌ/ਤ, ਪੁਲਿਸ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ
-
ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ
-
MTS ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ ਮਨਾਇਆ ਜਨਮ ਦਿਵਸ
-
ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਮਨਾਇਆ ਸ. ਭਗਤ ਸਿੰਘ ਦਾ ਜਨਮ ਦਿਹਾੜਾ
