ਪੰਜਾਬੀ

10 ਫੀਸਦੀ ਛੂਟ ਨਾਲ ਆਖਰੀ ਦਿਨ 6 ਹਜ਼ਾਰ ਜਾਇਦਾਦ ਮਾਲਕਾਂ ਨੇ 3 ਕਰੋੜ ਰੁਪਏ ਕਰਵਾਏ ਜਮ੍ਹਾਂ

Published

on

ਲੁਧਿਆਣਾ : ਪ੍ਰਾਪਰਟੀ ਟੈਕਸ 10 ਫੀਸਦੀ ਛੂਟ ਨਾਲ ਜਮ੍ਹਾਂ ਕਰਾਉਣ ਦੇ ਆਖਰੀ ਦਿਨ 31 ਮਾਰਚ ਨੂੰ 6 ਹਜ਼ਾਰ ਤੋਂ ਵਧੇਰੇ ਜਾਇਦਾਦ ਮਾਲਿਕਾਂ ਨੇ ਪ੍ਰਾਪਰਟੀ ਟੈਕਸ ਰਿਟਰਨ ਭਰਕੇ ਕਰੀਬ 3 ਕਰੋੜ ਰੁਪਏ ਟੈਕਸ ਜਮ੍ਹਾਂ ਕਰਾਇਆ। ਪ੍ਰਾਪਰਟੀ ਟੈਕਸ ਸੁਪਰਡੈਂਟ (ਹੈਡਕੁਆਟਰ) ਵਿਵੇਕ ਵਰਮਾ ਨੇ ਦੱਸਿਆ ਕਿ ਹੁਣ ਤੱਕ ਆਮਦਨ ਟੀਚਾ 110 ਕਰੋੜ ਬਦਲੇ 91 ਕਰੋੜ ਰੁਪਏ ਇਕੱਤਰ ਹੋਏ ਹਨ।

ਉਨ੍ਹਾਂ ਦੱਸਿਆ ਕਿ ਕਰੀਬ 80 ਹਜ਼ਾਰ ਜਾਇਦਾਦ ਮਾਲਿਕਾਂ ਨੇ ਹੁਣ ਤੱਕ ਪ੍ਰਾਪਰਟੀ ਟੈਕਸ ਰਿਟਰਨ ਨਹੀਂ ਭਰੀ ਹੈ ਜਿਨ੍ਹਾਂ ਨੂੰ ਨੋਟਿਸ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 114 ਹਸਪਤਾਲਾਂ, ਨਸਿੰਗ ਹੋਮਜ਼ ਨੂੰ ਨੋਟਿਸ ਭੇਜਕੇ ਹਦਾਇਤ ਦਿੱਤੀ ਹੈ ਕਿ 2013-14 ਤੋਂ ਹੁਣ ਤੱਕ ਜਮ੍ਹਾਂ ਕਰਾਏ ਪ੍ਰਾਪਰਟੀ ਟਕਸ ਅਤੇ ਬਿਲਡਿੰਗ ਦਾ ਕਵਰਡ ਏਰੀਆ ਤੋਂ ਇਲਾਵਾ ਡਰੱਗ ਸਟੋਰ, ਕੰਟੀਨ, ਪਾਰਕਿੰਗ ਠੇਕੇਦਾਰ ਨਾਲ ਕੀਤੇ ਇਕਰਾਰਨਾਮੇ ਦੀਆਂ ਕਾਪੀਆਂ ਜਮ੍ਹਾਂ ਕਰਾਈਆਂ ਜਾਣ।

ਜਿਸ ਤੋਂ ਬਾਅਦ ਕਰਾਸ ਚੈਕਿੰਗ ਕੀਤੀ ਜਾਵੇਗੀ ਕਿ ਹਸਪਤਾਲ/ਨਰਸਿੰਗ ਹੋਮ ਮਾਲਿਕ ਨੇ ਸਹੀ ਰਿਟਰਨ ਭਰੀ ਹੈ ਜਾਂ ਘੱਟ ਟੈਕਸ ਜਮ੍ਹਾਂ ਕਰਾਇਆ, ਜੇਕਰ ਜਾਂਚ ਦੌਰਾਨ ਪਤਾ ਚੱਲਿਆ ਕਿ ਗਲਤ ਪ੍ਰਾਪਰਟੀ ਟੈਕਸ ਭਰਿਆ ਹੈ ਤਾਂ 100 ਫੀਸਦੀ ਜੁਰਮਾਨਾ ਅਤੇ ਵਿਆਜ ਸਮੇਤ ਵਸੂਲੀ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.