Connect with us

ਅਪਰਾਧ

ਕਰਨਾਲ ਲਾਠੀਚਾਰਜ ‘ਤੇ ਅਨਿਲ ਵਿਜ ਨੇ ਕਿਹਾ, ਜਾਂਚ ਬਗੈਰ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ ਸਜ਼ਾ

Published

on

On the Karnal lathicharge, Anil Vij said, "We cannot punish anyone without investigation."

ਹਰਿਆਣਾ ‘ਚ ਕਿਸਾਨਾਂ ’ਤੇ ਹੋਏ ਲਾਠੀਚਾਰਜ (Karnal Farmers Lathicharge) ਦੇ ਮਾਮਲੇ ਵਿਚ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ (Haryana Minister Anil Vij) ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਕਰਨਾਲ ਲਾਠੀਚਾਰਜ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ।

ਅਨਿਲ ਵਿਜ ਨੇ ਕਿਹਾ ਕਿ ਅਸੀਂ ਕਿਸੇ ਦੇ ਕਹਿਣ ’ਤੇ ਕਿਸੇ ਨੂੰ ਫਾਂਸੀ ’ਤੇ ਨਹੀਂ ਚੜਾ ਸਕਦੇ। ਉਹਨਾਂ ਕਿਹਾ, ‘ਅਸੀਂ ਕਰਨਾਲ (Karnal Lathicharge) ਘਟਨਾ ਦੀ ਜਾਂਚ ਕਰਾਂਗੇ…ਸਿਰਫ ਆਯੁਸ਼ ਸਿਨਹਾ ਨਹੀਂ। ਅਸੀਂ ਅਧਿਕਾਰੀਆਂ ਨੂੰ ਜਾਂਚ ਦੇ ਬਗੈਰ ਸਜ਼ਾ ਨਹੀਂ ਦੇ ਸਕਦੇ’। ਉਹਨਾਂ ਅੱਗੇ ਕਿਹਾ ਕਿ, ‘ਜੇਕਰ ਕਿਸਾਨ ਦੋਸ਼ੀ ਪਾਏ ਗਏ ਤਾਂ ਅਸੀਂ ਉਹਨਾਂ ਖਿਲਾਫ਼ ਵੀ ਐਕਸ਼ਨ ਲਵਾਂਗੇ’।

ਉੱਥੇ ਹੀ ਅਨਿਲ ਵਿਜ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਿਛਲੇ ਮਹੀਨੇ ਕਰਨਾਲ ਵਿਚ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨ ਮੋਰਚੇ ’ਤੇ ਬੈਠੇ ਹਨ। ਦੱਸ ਦਈਏ ਕਿ ਇਸ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਇਕ ਕਿਸਾਨ ਦੀ ਮੌਤ ਵੀ ਹੋ ਗਈ ਸੀ।

ਇਸ ਤੋਂ ਇਲਾਵਾ ਕਈ ਕਿਸਾਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਸਨ। ਕਿਸਾਨਾਂ ਵੱਲੋਂ ਕਰਨਾਲ ਲਾਠੀਚਾਰਜ ਸਮੇਂ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਆਯੁਸ਼ ਸਿਨਹਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਬੀਤੇ ਦਿਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ਵੀ ਬੇਸਿੱਟਾ ਰਹੀ।

ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਕਰਨਾਲ ’ਚ ਮਿੰਨੀ ਸਕੱਤਰੇਤ ਅੱਗੇ ਧਰਨਾ ਜਾਰੀ ਰਹੇਗਾ। ਇਸ ਦੌਰਾਨ ਕਰਨਾਲ ਪ੍ਰਸ਼ਾਸਨ ਵੱਲੋਂ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।

 

 

 

Facebook Comments

Trending