ਪੰਜਾਬੀ

ਲੈਨਿਨ ਦੇ ਜਨਮ ਦਿਨ ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਵਿਚਾਰ ਗੋਸ਼ਟੀ

Published

on

ਲੁਧਿਆਣਾ : ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਲੈਨਿਨ ਦੇ ਜਨਮ ਦਿਨ ਤੇ ਸਮਾਜ ਨੂੰ ਉਨ੍ਹਾਂ ਦੀ ਦੇਣ ਨੂੰ ਯਾਦ ਕਰਨ ਲਈ ਇੱਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਅਤੇ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕਿ ਲੈਨਿਨ ਦੀ ਬਹੁਤ ਵੱਡੀ ਦੇਣ ਸੀ ਕਿ ਉਸ ਨੇ ਲੋਕਾਂ ਨੂੰ ਜਥੇਬੰਦ ਕਰ ਕੇ ਜਾਰਸ਼ਾਹੀ ਦੇ ਖਿਲਾਫ਼ ਬੇਕਿਰਕ ਲੜਾਈ ਦਿੱਤੀ ਅਤੇ ਉਪਰੰਤ ਸਮਾਜਵਾਦੀ ਰਾਜ ਪ੍ਰਬੰਧ ਸਥਾਪਿਤ ਕੀਤਾ।

ਇਸ ਸਮਾਜਵਾਦੀ ਪ੍ਰਬੰਧ ਵਿਚ ਲੋਕਾਂ ਨੂੰ ਸਿਹਤ ਅਤੇ ਸਿਖਿਆ ਮੁਫ਼ਤ ਅਤੇ ਯਕੀਨੀ ਬਣਾਈ ਗਈ ਤੇ ਰੁਜ਼ਗਾਰ ਦੀ ਗ੍ਰੰਟੀ ਕੀਤੀ ਗਈ। ਬੱਚਿਆਂ, ਇਸਤਰੀਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਕਾਨੂੰਨ ਬਣਾਏ ਗਏ। ਕਾਮਿਆਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਈ ਗਈ। ਕਾਸ਼ਤਕਾਰ ਨੂੰ ਜ਼ਮੀਨ ਮਿਲੇ, ਇਸ ਗੱਲ ਨੂੰ ਲਾਗੂ ਕੀਤਾ ਗਿਆ। ਇਸ ਤੋਂ ਇਲਾਵਾ ਲੈਨਿਨ ਨੇ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਤੇ ਪੂਰਾ ਜ਼ੋਰ ਦਿੱਤਾ।

ਸਰਮਾਏਦਾਰੀ ਬਸਤੀਵਾਦੀ ਰਾਜ ਪ੍ਰਬੰਧ ਨੂੰ ਜਨਮ ਦਿੰਦੀ ਹੈ ਤੇ ਫਾਸ਼ੀਵਾਦ ਵੀ ਉਹਦੇ ਵਿਚੋਂ ਨਿਕਲਦਾ ਹੈ। ‌ ਲੈਨਿਨ ਨੇ ਪਹਿਲੇ ਵਿਸ਼ਵ ਯੁੱਧ ਨੂੰ ਸਰਮਾਏਦਾਰਾਂ ਦੀ ਆਪਸੀ ਮੰਡੀਆਂ ਦੀ ਲੜਾਈ ਗਰਦਾਨਿਆ। ਦੂਜੇ ਵਿਸ਼ਵ ਯੁੱਧ ਵਿਚ ਫਾਸ਼ੀਵਾਦੀ ਹਿਟਲਰ ਨੂੰ ਸੋਵੀਅਤ ਯੂਨੀਅਨ ਨੇ ਹਰਾਇਆ ਸੀ। ਇਹ ਲੈਨਿਨ ਵੱਲੋਂ ਦਿੱਤੇ ਗਏ ਸਿਧਾਂਤ ਨੂੰ ਲਾਗੂ ਕਰਨ ਦਾ ਹੀ ਇੱਕ ਨਤੀਜਾ ਸੀ। ਉਨਾਂ ਕਿਹਾ ਕਿ ਸਾਨੂੰ ਸਿਧਾਂਤਕ ਸਕੂਲ ਵਾਰ-ਵਾਰ ਲਗਾਣੇ ਪੈਣਗੇ ਤਾਂ ਜੋ ਕਾਮਰੇਡਾਂ ਨੂੰ ਪਰਿਪੱਕ ਕੀਤਾ ਜਾ ਸਕੇ

Facebook Comments

Trending

Copyright © 2020 Ludhiana Live Media - All Rights Reserved.