Connect with us

ਇੰਡੀਆ ਨਿਊਜ਼

ਪੰਜਾਬ ‘ਚ ਪਹੁੰਚਿਆ ਓਮੀਕ੍ਰੋਨ ਵੇਰੀਐਂਟ, ਪੂਰੇ ਦੇਸ਼ ’ਚ 781 ਮਾਮਲੇ

Published

on

ਚੰਡੀਗੜ੍ਹ : ਸੂਬੇ ਵਿਚ ਓਮੀਕ੍ਰੋਨ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 36 ਸਾਲ ਦਾ ਇਕ ਵਿਅਕਤੀ 4 ਦਸੰਬਰ ਨੂੰ ਸਪੇਨ ਤੋਂ ਪੰਜਾਬ ਆਇਆ ਸੀ। ਉਹ ਨਵਾਂਸ਼ਹਿਰ ਵਿਚ ਆਪਣੇ ਰਿਸ਼ਤੇਦਾਰ ਕੋਲ ਗਿਆ ਸੀ। ਭਾਰਤ ਪਹੁੰਚਣ ਦੇ ਤੁਰੰਤ ਬਾਅਦ ਉਸਦੀ ਜਾਂਚ ਦੌਰਾਨ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਸੀ।

ਕੋਵਿਡ-19 ਲਈ ਰਾਜ ਨਿਗਰਾਨੀ ਅਧਿਕਾਰੀ ਡਾ. ਰਾਜੀਵ ਭਾਸਕਰ ਨੇ ਦੱਸਿਆ ਕਿ 28 ਦਸੰਬਰ ਨੂੰ ਆਈ ਜੀਨੋਮ ਸੀਕੁਐਂਸਿੰਗ ਰਿਪੋਰਟ ਵਿਚ ਉਸਦੇ ਓਮੀਕ੍ਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਪੂਰੇ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੁੱਲ 781 ਮਾਮਲੇ ਦਰਜ ਹੋਏ ਹਨ। ਮੌਜੂਦਾ ਸਮੇਂ ਵਿਚ ਦੇਸ਼ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਕੇਰਲ ਵਿਚ ਹਨ। ਓਧਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਕੌਮਾਂਤਰੀ ਉਡਾਣਾਂ ਕਾਰਨ ਕੋਵਿਡ-19 ਦੇ ਮਾਮਲੇ ਵਧ ਰਹੇ ਹਨ। ਦਿੱਲੀ ਵਿਚ ਬੁੱਧਵਾਰ ਰਾਤ ਤੱਕ ਓਮੀਕ੍ਰੋਨ ਦੇ 238 ਮਾਮਲੇ ਆ ਚੁੱਕੇ ਸਨ। ਇਕ ਦਿਨ ਪਹਿਲਾਂ ਵਾਇਰਸ ਦੇ ਨਵੇਂ ਵੇਰੀਐਂਟ ਦੇ 165 ਮਾਮਲੇ ਸਾਹਮਣੇ ਆਏ ਸਨ।

ਮਹਾਰਾਸ਼ਟਰ ਅਤੇ ਦਿੱਲੀ ਕੋਰੋਨਾ ਦੀ ਤੀਜੀ ਲਹਿਰ ਵੱਲ ਵਧਦੇ ਨਜ਼ਰ ਆ ਰਹੇ ਹਨ। ਦਿੱਲੀ ਵਿਚ 24 ਘੰਟਿਆਂ ਦੌਰਨ 923 ਮਾਮਲੇ ਧਿਆਨ ਵਿਚ ਆਏ, ਜੋ ਇਸ ਸਾਲ 30 ਮਈ ਤੋਂ ਬਾਅਦ ਸਭ ਤੋਂ ਵੱਧ ਹਨ। ਮੁੰਬਈ ਵਿਚ ਵੀ ਬੁੱਧਵਾਰ ਨੂੰ 2510 ਨਵੇਂ ਮਾਮਲੇ ਦਰਜ ਕੀਤੇ ਗਏ।

Facebook Comments

Trending