Connect with us

ਪੰਜਾਬ ਨਿਊਜ਼

ਨਰਸਿੰਗ ਸਟਾਫ਼ ਭਲਕੇ ਪਟਿਆਲਾ-ਸੰਗਰੂਰ ਰੋਡ ਕਰੇਗਾ ਜਾਮ

Published

on

Nursing staff will block Patiala-Sangrur road tomorrow

ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ ਦੇ ਮੁੱਖ ਗੇਟ ‘ਤੇ ਪੱਕੇ ਕਰਨ ਦੀ ਮੰਗ ਲਈ ਠੇਕਾ ਨਰਸਿੰਗ ਸਟਾਫ਼ ਵੱਲੋਂ ਧਰਨਾ 12ਵੇਂ ਦਿਨ ਵੀ ਜਾਰੀ ਰਿਹਾ। ਨਰਸਿੰਗ ਸਟਾਫ਼ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਰਸਿੰਗ ਸਟਾਫ਼ ਨਾਲ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਕੋਰੋਨਾ ਯੋਧਿਆਂ ਦੀਆਂ ਸੇਵਾਵਾਂ ਬਹਾਲ ਕਰਨ ਅਤੇ ਰੈਗੂਲਰ ਕਰਵਾਉਣ ਲਈ ਸੰਘਰਸ਼ ਨੂੰ ਅੱਗੇ ਵਧਾਉਣ ਲਈ 8 ਨਵੰਬਰ ਨੂੰ ਰਜਿੰਦਰਾ ਹਸਪਤਾਲ ਦੇ ਮੁੱਖ ਗੇਟ ਸਾਹਮਣੇ ਪਟਿਆਲਾ-ਸੰਗਰੂਰ ਰੋਡ ਸਵੇਰੇ 10 ਵਜੇ ਅਣਮਿੱਥੇ ਸਮੇਂ ਲਈ ਜਾਮ ਕਰ ਕੇ ਆਪਣੀਆਂ ਹੱਕੀ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Facebook Comments

Advertisement

Trending