Connect with us

ਪੰਜਾਬ ਨਿਊਜ਼

ਪੈਨਸ਼ਨ ਲੈਣ ਵਾਲੇ ਸਾਬਕਾ ਵਿਧਾਇਕਾਂ ਦੀ ਗਿਣਤੀ ‘ਚ ਹੋਇਆ ਵਾਧਾ, 30 ਕਰੋੜ ਤੋਂ ਪਾਰ ਜਾ ਸਕਦੈ ਸਲਾਨਾ ਬਜਟ

Published

on

Number of ex-MLAs receiving pension, annual budget may cross Rs 300 crore

ਚੰਡੀਗੜ੍ਹ : ਪੰਜਾਬ ‘ਚ ਪੈਨਸ਼ਨ ਲੈਣ ਵਾਲੇ ਸਾਬਕਾ ਵਿਧਾਇਕਾਂ ਦੀ ਕਤਾਰ ਲੰਬੀ ਹੋ ਗਈ ਹੈ। ਭਾਵੇਂ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੈਨਸ਼ਨ ਨਾ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸੂਬੇ ‘ਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਕਈ ਪ੍ਰਮੁੱਖ ਸਿਆਸੀ ਆਗੂ ਸਾਬਕਾ ਵਿਧਾਇਕਾਂ ਵਾਲੀ ਕਤਾਰ ‘ਚ ਆ ਗਏ ਹਨ।

ਜਾਣਕਾਰੀ ਮੁਤਾਬਕ ਇਸ ਵਾਰ ਦੀ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਸੀ ਪਰ ਹੁਣ ਬਹੁਤੇ ਵਿਧਾਇਕ ਤੇ ਮੰਤਰੀ ਚੋਣਾਂ ਹਾਰ ਗਏ ਹਨ। ਇਸ ਤਰ੍ਹਾਂ 80 ਦੇ ਕਰੀਬ ਹੋਰ ਨਵੇਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਸਾਬਕਾ ਵਿਧਾਇਕਾਂ ਦੀ ਗਿਣਤੀ ਵੱਧਣ ਕਾਰਨ ਪੈਨਸ਼ਨ ਦਾ ਸਲਾਨਾ ਬਜਟ 30 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ।

ਦੱਸਣਯੋਗ ਹੈ ਕਿ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ ਐਕਟ 197 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ ਨਿਯਮ 1984 ਦੀ ਧਾਰਾ 3(1) ਅਧੀਨ ਪੈਨਸ਼ਨ ਤੈਅ ਕੀਤੀ ਜਾਂਦੀ ਹੈ। ਇਕ ਵਾਰੀ ਵਿਧਾਇਕ ਚੁਣੇ ਜਾਣ ਮਗਰੋਂ ਜੀਵਨ ਭਰ ਲਈ ਪੈਨਸ਼ਨ ਦਾ ਹੱਕ ਮਿਲ ਜਾਂਦਾ ਹੈ। ਮੌਤ ਹੋਣ ਪਿੱਛੋਂ ਪਰਿਵਾਰ ਨੂੰ ਫੈਮਿਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ।

Facebook Comments

Trending