ਪੰਜਾਬੀ

ਐਨ.ਐਸ.ਪੀ.ਐਸ.ਦੇ ਵਿਦਿਆਰਥੀਆਂ ਨੂੰ ਸ਼ਬਦ ਗਾਇਨ ‘ਚ ਮਿਲਿਆ ਪਹਿਲਾ ਇਨਾਮ

Published

on

ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦੀ ਟੀਮ ਨੇ ਪ੍ਰੋਫੈਸਰ ਗੁਰਬੀਰ ਸਿੰਘ ਸਰਨਾ ਯਾਦਗਾਰੀ ਇੰਟਰਸਕੂਲ ਸ਼ਬਦ ਗਯਾਨ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤ ਕੇ ਸ਼ਬਦ ਗਾਇਨ ਵਿਚ ਆਪਣੀ ਸਮਰੱਥਾ ਦਾ ਸਬੂਤ ਦਿੱਤਾ। ਅੰਤਰ ਸਕੂਲ ਮੁਕਾਬਲਾ ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਡਾਬਾ ਵਲੋਂ ਕਰਵਾਇਆ ਗਿਆ । ਇਸ ਵਿਚ ਵੱਖ-ਵੱਖ ਸਕੂਲਾਂ ਦੀਆਂ 17 ਟੀਮਾਂ ਨੇ ਹਿੱਸਾ ਲਿਆ।

ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਟੀਮ ਨੇ ਰਾਗ ਸਾਰੰਗ ਵਿੱਚ ਸ਼ਬਦ “ਜਪ ਮਨ ਜਗਨਨਾਥ ਜਗਦੀਸਰੋ” ਦਾ ਗਾਇਨ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਪਲੱਸ ਵਨ ਆਰਟਸ ਦੇ ਵਿਦਿਆਰਥੀ ਰੋਸ਼ਨਦੀਪ ਸਿੰਘ ਨੂੰ ਸ਼ਾਨਦਾਰ ਤਬਲਾ ਵਜਾਉਣ ਲਈ ਵਿਸ਼ੇਸ਼ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਪਿੱਛੇ ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਨੇ ਟੀਮ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.