Connect with us

ਖੇਤੀਬਾੜੀ

ਗੰਨੇ ਦੀ ਬਿਜਾਈ ਲਈ ਹੁਣ ਸਮਾਂ ਬਹੁਤ ਢੁਕਵਾ – ਸੁਧੀਰ ਕੁਮਾਰ

Published

on

Now is a good time to plant sugarcane - Sudhir Kumar

ਮਲੌਦ (ਲੁਧਿਆਣਾ)  :  ਸੁਧੀਰ ਕੁਮਾਰ ਨੇ ਗੱਲਬਾਤ ਕਰਦਿਆਂ ਗੰਨਾ ਉਤਪਾਦਕਾਂ ਨੂੰ ਫੱਗਣ ਮਹੀਨੇ ‘ਚ ਗੰਨੇ ਦੀ ਬਿਜਾਈ ਲਈ ਪ੍ਰ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਿਜਾਈ ਲਈ ਹੁਣ ਸਮਾਂ ਬਹੁਤ ਢੁਕਵਾਂ ਹੈ, ਜਿਸ ਦੌਰਾਨ ਜਿੱਥੇ ਵਧੀਆ ਕਿਸਮ ਦਾ ਬੀਜ ਹੁਣ ਅਸਾਨੀ ਨਾਲ ਪ੍ਰਾਪਤ ਹੋ ਜਾਂਦਾ ਹੈ, ਉਥੇ ਲੇਬਰ ਵੀ ਸਮੇ ਨਾਲ ਮਿਲ ਜਾਦੀ ਹੈ। ਮਿਲ ਵੱਲੋਂ ਬੀਜ ਲਈ ਬਿਨਾਂ ਵਿਆਜ ‘ਤੇ ਘੱਟ ਰੇਟ ਮਿਲਣ ਵਾਲੀਆਂ ਦਵਾਈਆਂ ਸਬੰਧੀ ਉਨ੍ਹਾਂ ਗੰਨਾ ਉਤਪਾਦਕਾਂ ਨੂੰ ਸਬੰਧਤ ਦਫਤਰਾਂ ਨਾਲ ਸੰਪਰਕ ਕਰਨ ਲਈ ਸਲਾਹ ਦਿਤੀ।

ਉਨ੍ਹਾਂ 2020-2021 ਦੇ ਸੀਜਨ ‘ਚ ਗੰਨਾ ਉਤਪਾਦਕਾਂ ਨੂੰ ਹਰ ਤਰ੍ਹਾਂ ਸਹਿਯੋਗ ਤੇ ਸਮੇਂ ਸਿਰ ਪੇਮੈਂਟ ਮਿਲਣ ਦਾ ਜ਼ਿਕਰ ਕਰਦਿਆਂ ਵੱਧ ਤੋਂ ਵੱਧ ਰਕਬੇ ‘ਚ ਗੰਨੇ ਦੀ ਫਸਲ ਬੀਜਣ ਦੀ ਅਪੀਲ ਕੀਤੀ।

ਜਿਕਰਯੋਗ ਹੈ ਕਿ ਗੰਨੇ ਦੀ ਫਸਲ ਪੱਕੀ ਹੋਣ ਕਾਰਨ ਮੀਂਹ ਹਨੇਰੀ ਤੇ ਹੋਰ ਬਿਮਾਰੀਆਂ ਦੀ ਮਾਰ ਤੋਂ ਵੀ ਬਚੀ ਰਹਿੰਦੀ ਹੈ, ਇਸ ਲਈ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਨਿਕਲ ਕੇ ਗੰਨੇ ਦੀ ਫਸਲ ਬੀਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਨਵੀਂ ਬਿਜਾਈ ਲਈ ਉਹਨਾ ਟਰੈਚਿਰ ਵਿਧੀ ਨਾਲ ਬਿਜਾਈ ਕਰਨ ਦੀ ਵੀ ਸਲਾਹ ਦਿੱਤੀ, ਜਿਸ ਨਾਲ ਪ੍ਰਤੀ ਏਕੜ ਝਾੜ ‘ਚ ਵਾਧਾ ਹੋਣਾ ਯਕੀਨੀ ਹੈ।

Facebook Comments

Advertisement

Trending