Connect with us

ਪੰਜਾਬੀ

ਕੋਲੈਸਟ੍ਰੋਲ ਹੀ ਨਹੀਂ ਦਿਲ ਸੰਬੰਧੀ ਬੀਮਾਰੀਆਂ ਵੀ ਰਹਿਣਗੀਆਂ ਦੂਰ, ਇਸ ਤਰ੍ਹਾਂ ਇਸਤੇਮਾਲ ਕਰੋ ਸੇਬ ਦਾ ਸਿਰਕਾ

Published

on

Apple Cider Vinegar tips

ਖੋਜ ਦੇ ਅਨੁਸਾਰ ਸੇਬ ਸਾਈਡਰ ਸਿਰਕੇ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਤੁਹਾਡੇ ਬਲੱਡ ਲੈਵਲ ਨੂੰ ਘੱਟ ਕਰ ਸਕਦੇ ਹਨ ਅਤੇ ਦਿਲ ਸੰਬੰਧੀ ਸਮੱਸਿਆਵਾਂ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹਨ। ਐਪਲ ਸਾਈਡਰ ਵਿਨੇਗਰ ਨੂੰ ਸੇਬ ਦਾ ਸਿਰਕਾ ਵੀ ਕਿਹਾ ਜਾਂਦਾ ਹੈ। ਇਹ ਤੁਹਾਡੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ…

ਐਸੀਟਿਕ ਐਸਿਡ ਫ਼ਾਇਦੇਮੰਦ: ਸੇਬ ਦੇ ਸਿਰਕੇ ‘ਚ ਪਾਇਆ ਜਾਣ ਵਾਲਾ ਐਸੀਟਿਕ ਐਸਿਡ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਕਾਰਨ ਇਸ ਨੂੰ ਐਪਲ ਸਾਈਡਰ ਵਿਨੇਗਰ ਕਿਹਾ ਜਾਂਦਾ ਹੈ। ਇਸ ਨੂੰ ਬਣਾਉਣ ਲਈ ਸਿਰਕਾ, ਖੰਡ ਅਤੇ ਸੇਬ ਨੂੰ ਚੰਗੀ ਤਰ੍ਹਾਂ ਪੀਸ ਕੇ ਤਿਆਰ ਕੀਤਾ ਜਾਂਦਾ ਹੈ। ਇਸ ‘ਚ ਵਿਟਾਮਿਨ-ਬੀ ਵੀ ਪਾਇਆ ਜਾਂਦਾ ਹੈ। ਸੇਬ ਦੇ ਸਿਰਕੇ ‘ਚ 5-6% ਐਸੀਟਿਕ ਐਸਿਡ ਪਾਇਆ ਜਾਂਦਾ ਹੈ।

ਰੇਨਿਨ ਦੀ ਗ੍ਰੋਥ ਘੱਟ ਕਰੇ : ਐਪਲ ਸਾਈਡਰ ਵਿਨੇਗਰ ‘ਚ ਰੇਨਿਨ ਨਾਂ ਦਾ ਐਂਜ਼ਾਈਮ ਪਾਇਆ ਜਾਂਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਖੋਜ ‘ਚ ਪਾਇਆ ਗਿਆ ਹੈ ਕਿ ਇਸ ‘ਚ ਪਾਇਆ ਜਾਣ ਵਾਲਾ ਐਸੀਟਿਕ ਐਸਿਡ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਹ ਰੇਨਿਨ ਨਾਮਕ ਐਂਜ਼ਾਈਮ ਦੀ ਗਤੀਵਿਧੀ ਨੂੰ ਘਟਾਉਂਦਾ ਹੈ। ਹਾਈ ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਸ਼ੂਗਰ, ਸਟ੍ਰੋਕ, ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ 2 ਚੱਮਚ ਐਪਲ ਸਾਈਡ ਵਿਨੇਗਰ ਨੂੰ ਪਾਣੀ ‘ਚ ਘੋਲ ਕੇ ਪੀਓ।

ਘੱਟ ਕਰਦਾ ਹੈ ਕੋਲੈਸਟ੍ਰੋਲ : ਖੋਜ ‘ਚ ਪਾਇਆ ਗਿਆ ਹੈ ਕਿ ਦਿਨ ‘ਚ ਦੋ ਵਾਰ 30 ਮਿਲੀਲੀਟਰ ਐਪਲ ਸਾਈਡ ਵਿਨੇਗਰ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦਾ ਖ਼ਤਰਾ ਘੱਟ ਹੋ ਸਕਦਾ ਹੈ। ਪਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ ਸਿਰਫ 30 ਮਿਲੀਲੀਟਰ ਸੇਬ ਦੇ ਸਿਰਕੇ ਦਾ ਸੇਵਨ ਕਰਨਾ ਚਾਹੀਦਾ ਹੈ।

ਜ਼ਹਿਰੀਲੇ ਪਦਾਰਥ ਬਾਹਰ ਕੱਢੇ : ਐਪਲ ਸਾਈਡਰ ਵਿਨੇਗਰ ਨੂੰ ਡੀਟੌਕਸੀਫਿਕੇਸ਼ਨ ਏਜੰਟ ਵੀ ਕਿਹਾ ਜਾਂਦਾ ਹੈ। ਇਹ ਤੁਹਾਡੇ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢ ਕੇ ਬਲੱਡ ਸਰਕੂਲੇਸ਼ਨ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਸਰੀਰ ‘ਚ ਜ਼ਹਿਰੀਲੇ ਪਦਾਰਥ ਹਾਨੀਕਾਰਕ ਕਣਾਂ ਕਾਰਨ ਪੈਦਾ ਹੁੰਦੇ ਹਨ ਜੋ ਤੁਹਾਡੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਐਪਲ ਸਾਈਡਰ ਵਿਨੇਗਰ ਨੂੰ ਇੱਕ ਡੀਟੌਕਸੀਫਾਇਰ ਵੀ ਕਿਹਾ ਜਾਂਦਾ ਹੈ। ਇਹ ਸਰੀਰ ‘ਚ ਪਾਏ ਜਾਣ ਵਾਲੇ ਹਾਨੀਕਾਰਕ ਕਣਾਂ ਨੂੰ ਘੱਟ ਕਰਦਾ ਹੈ।

ਮੋਟਾਪੇ ਨੂੰ ਘੱਟ ਕਰੇ : ਵਧਦੇ ਭਾਰ ਅਤੇ ਮੋਟਾਪੇ ਨੂੰ ਕੰਟਰੋਲ ਕਰਨ ਲਈ ਤੁਸੀਂ ਸੇਬ ਦੇ ਸਿਰਕੇ ਦਾ ਸੇਵਨ ਕਰ ਸਕਦੇ ਹੋ। ਅਮਰੀਕਾ ਹਾਰਟ ਐਸੋਸੀਏਸ਼ਨ ਦੇ ਅਨੁਸਾਰ, 5 ਤੋਂ 10 ਪੌਂਡ ਘੱਟ ਕਰਨ ਲਈ 25 ਜਾਂ ਇਸ ਤੋਂ ਜ਼ਿਆਦਾ ਬਾਡੀ ਮਾਸ ਇੰਡੈਕਸ ਵਾਲੇ ਲੋਕਾਂ ‘ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ।

ਇਸ ਤੋਂ ਬਣਿਆ ਸਲਾਦ ਖਾਓ : ਤੁਸੀਂ ਖਾਣਾ ਖਾਣ ਤੋਂ ਪਹਿਲਾਂ ਐਪਲ ਸਾਈਡ ਵਿਨੇਗਰ ਨਾਲ ਬਣੇ ਸਲਾਦ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡਾ ਭੋਜਨ ਆਸਾਨੀ ਨਾਲ ਪਚ ਜਾਵੇਗਾ। ਭੁੱਖ ਨੂੰ ਕੰਟਰੋਲ ਕਰਨ ਲਈ ਤੁਸੀਂ ਇਸ ਦਾ ਸੇਵਨ ਵੀ ਕਰ ਸਕਦੇ ਹੋ।

ਇਸ ਤਰ੍ਹਾਂ ਵੀ ਖਾ ਸਕਦੇ ਹੋ
ਮੀਟ ਅਤੇ ਭੁੰਨੀਆਂ ਹੋਈਆਂ ਸਬਜ਼ੀਆਂ ‘ਤੇ ਸੇਬ ਦਾ ਸਿਰਕਾ ਛਿੜਕੋ। ਇਨ੍ਹਾਂ ਸਬਜ਼ੀਆਂ ਦਾ ਸੇਵਨ ਕਰਕੇ ਤੁਸੀਂ ਸਿਹਤ ਲਾਭ ਪ੍ਰਾਪਤ ਕਰ ਸਕਦੇ ਹੋ। ਬਾਜ਼ਾਰ ਤੋਂ ਖਰੀਦਿਆ ਹੋਇਆ ਮਿਊਨੀਜ ਸਲਾਦ ਖਾਣ ਦੇ ਬਜਾਏ ਤੁਸੀਂ ਸੇਬ ਦੇ ਸਿਰਕੇ ਅਤੇ ਜੈਤੂਨ ਦੇ ਤੇਲ ਨਾਲ ਇੱਕ ਸੁਆਦੀ ਸਲਾਦ ਤਿਆਰ ਕਰਕੇ ਖਾ ਸਕਦੇ ਹੋ। ਇਸ ਨਾਲ ਤੁਹਾਡਾ ਦਿਲ ਸਿਹਤਮੰਦ ਰਹੇਗਾ।
ਸੇਬ ਦੇ ਸਿਰਕੇ ‘ਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਇਸ ਨੂੰ ਮਿੱਠਾ ਬਣਾਉਣ ਲਈ ਸ਼ਹਿਦ ਪਾਓ। ਤੁਸੀਂ ਰੈਡੀਮੇਡ ਡਰਿੰਕਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਐਪਲ ਸਾਈਡ ਵਿਨੇਗਰ ‘ਚ ਕੁਝ ਪੌਪਕਾਰਨ ਟੋਸ ਕਰੋ ਅਤੇ ਇਸਨੂੰ ਸਨੈਕ ਦੇ ਰੂਪ ‘ਚ ਖਾ ਸਕਦੇ ਹੋ।

Facebook Comments

Trending