Connect with us

ਪੰਜਾਬੀ

ਹਲਕਾ ਦੱਖਣੀ ਦਾ ਇੱਕ ਵੀ ਪਰਿਵਾਰ ਗੈਸ ਕੁਨੈਕਸ਼ਨ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ –  ਵਿਧਾਇਕਾ ਛੀਨਾ

Published

on

Not a single family of Constituency Dakshina will be allowed to live without gas connection - MLA Chhina

ਲੁਧਿਆਣਾ :  ਵਿਧਾਨ ਸਭਾ ਹਲਕਾ ਦੱਖਣੀ ਦਾ ਇੱਕ ਵੀ ਪਰਿਵਾਰ ਗੈਸ ਕੁਨੈਕਸ਼ਨ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ । ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਹਰ ਹਫ਼ਤੇ ਆਪਣੇ ਮੁੱਖ ਦਫ਼ਤਰ ਬਾਪੂ ਮਾਰਕੀਟ ਲੁਹਾਰਾ ਵਿਖੇ ਗੈਸ ਕੁਨੈਕਸ਼ਨ ਲੈਣ ਲਈ ਆਏ ਵੱਡੀ ਗਿਣਤੀ ‘ ਚ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਹੇ ।

ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਉੱਜਵਲ ਯੋਜਨਾ 2 . 0  ਦੇ ਤਹਿਤ ਹਰ ਹਫ਼ਤੇ ਇੱਥੇ ਅਰੁਣ ਗੈਸ ਏਜੰਸੀ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਹੁਣ ਤੱਕ ਹਜ਼ਾਰਾਂ ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਵੱਲੋਂ ਇਸ ਯੋਜਨਾ ਦੇ ਫਾਰਮ ਬਿਲਕੁਲ ਮੁਫਤ ਭਰੇ ਜਾਂਦੇ ਹਨ ਅਤੇ ਗੈਸ ਕਨੈਕਸ਼ਨ ਵੀ  ਮੁਫ਼ਤ ਵੰਡੇ ਜਾਂਦੇ ਹਨ ।

ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਹੁਣ ਤਹੱਈਆ ਕੀਤਾ ਹੈ ਕਿ ਘਰ – ਘਰ ਜਾ ਕੇ ਪਰਿਵਾਰਾਂ ਦੀ ਜਾਂਚ ਕੀਤੀ ਜਾਵੇਗੀ । ਜਿਸ ਪਰਿਵਾਰ ਕੋਲ ਗੈਸ ਕੁਨੈਕਸ਼ਨ ਨਹੀਂ ਹੋਵੇਗਾ । ਉਸ ਦਾ ਤੁਰੰਤ ਫਾਰਮ ਭਰਕੇ ਉਸ ਨੂੰ ਇਸ ਯੋਜਨਾ ਦਾ ਲਾਭ ਜ਼ਰੂਰ ਦਿੱਤਾ ਜਾਵੇਗਾ । ਇਸ ਮੌਕੇ ਤੇ ਹਲਕਾ ਦੱਖਣੀ ਬੀ . ਸੀ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ , ਬਲਾਕ ਪ੍ਰਧਾਨ ਪਰਮਿੰਦਰ ਸਿੰਘ ਗਿੱਲ , ਬਲਾਕ ਪ੍ਰਧਾਨ ਹਰਦੇਵ ਸਿੰਘ ਗੋਲਡੀ , ਵਿੱਕੀ ਲੁਹਾਰਾ , ਮੈਡਮ ਰੁਪਿੰਦਰ ਕੌਰ ਬੇਗੋਆਣਾ , ਹਰਪ੍ਰੀਤ ਸਿੰਘ , ਸ਼ੇਰ ਸਿੰਘ ਆਦਿ ਵੀ ਹਾਜ਼ਰ ਸਨ ।

Facebook Comments

Trending