Connect with us

ਪੰਜਾਬੀ

ਨਾ ਸਰਕਾਰੀ ਗੱਡੀ, ਨਾ ਗੰਨਮੈਨ, ਆਮ ਆਦਮੀ ਬਣ ਸਾਈਕਲ ’ਤੇ ਸ਼ਹਿਰ ਦੀਆਂ ਸੜਕਾਂ ’ਤੇ ਨਿਕਲੇ CP ਡਾ.ਕੋਸਤੁਭ

Published

on

Not a government vehicle, not a gunman, became a common man.

ਲੁਧਿਆਣਾ : ਕਾਨੂੰਨ ਵਿਵਸਥਾ ਦੇਖਣ ਲਈ ਨਵ-ਨਿਯੁਕਤ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਬਿਨਾਂ ਸਰਕਾਰੀ ਗੱਡੀ ਅਤੇ ਬਿਨਾਂ ਗੰਨਮੈਨ ਦੇ ਸਾਈਕਲ ’ਤੇ ਸਾਦੇ ਕੱਪੜਿਆਂ ’ਚ ਸ਼ਹਿਰ ਦੀਆਂ ਸੜਕਾਂ ’ਤੇ ਨਿਕਲ ਪਏ। ਦੰਡੀ ਸਵਾਮੀ ਰੋਡ ਤੋਂ ਸਾਈਕਲ ’ਤੇ ਨਿਕਲੇ ਸੀ. ਪੀ. ਦਰੇਸੀ, ਸੁੰਦਰ ਨਗਰ, ਜੋਧੇਵਾਲ ਜੀ. ਟੀ. ਰੋਡ ਤੱਕ ਗਏ ਸਨ। ਉਥੋਂ ਆਮ ਆਦਮੀ ਬਣ ਕੇ ਥਾਣਾ ਦਰੇਸੀ ਅਤੇ ਡਵੀਜ਼ਨ ਨੰ. 3 ਪੁੱਜ ਗਏ, ਜਿੱਥੇ ਪਹਿਲਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਛਾਣਿਆ ਹੀ ਨਹੀਂ ਪਰ ਜਦੋਂ ਬਾਅਦ ’ਚ ਪਤਾ ਲੱਗਾ ਕਿ ਪੁਲਸ ਕਮਿਸ਼ਨਰ ਹੈ ਤਾਂ ਇਕਦਮ ਹਫੜਾ-ਦਫੜੀ ਮਚ ਗਈ। ਥਾਣਿਆਂ ’ਚ ਸਿਰਫ ਇਕਾ-ਦੁੱਕਾ ਮੁਲਾਜ਼ਮ ਮੌਜੂਦ ਸਨ।

ਕੁਝ ਮਿੰਟਾਂ ਬਾਅਦ ਉਥੋਂ ਨਿਕਲ ਕੇ ਪੁਲਸ ਕਮਿਸ਼ਨਰ ਸ਼ਹਿਰ ਦੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ ਵਾਪਸ ਪੁੱਜੇ। ਅਸਲ ਵਿਚ ਡਾ. ਕੌਸਤੁਭ ਸ਼ਰਮਾ ਸਵੇਰੇ ਕਰੀਬ 7 ਵਜੇ ਆਪਣੀ ਕੋਠੀ ਤੋਂ ਸਾਈਕਲ ’ਤੇ ਨਿਕਲੇ, ਦੰਡੀ ਸਵਾਮੀ ਰੋਡ ’ਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਡਵੀਜ਼ਨ ਨੰ. 3 ਪੁੱਜੇ ਜਿੱਥੇ ਉਨ੍ਹਾਂ ਨੂੰ ਸਿਰਫ ਇਕ ਹੀ ਪੁਲਸ ਮੁਲਾਜ਼ਮ ਥਾਣੇ ’ਚ ਮਿਲਿਆ। ਇਸ ਤੋਂ ਬਾਅਦ ਉਹ ਸਾਈਕਲ ਤੋਂ ਹੀ ਕੁਝ ਧਾਰਮਿਕ ਥਾਵਾਂ ’ਤੇ ਗਏ ਅਤੇ ਚੌੜਾ ਬਾਜ਼ਾਰ ਹੁੰਦੇ ਹੋਏ ਆਪਣੀ ਕੋਠੀ ਪੁੱਜੇ।

ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਰਹਿਣ ਕਾਰਨ ਮੈਂ ਸ਼ਹਿਰ ਬਾਰੇ ਜਾਣਦਾ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਦੌਰੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸਵੇਰ ਸ਼ਹਿਰ ’ਚ ਪੁਲਸ ਨਹੀਂ ਸੀ। ਹਾਲਾਂਕਿ ਅਧਿਕਾਰੀਆਂ ਨੂੰ ਪੁੱਛਣ ’ਤੇ ਪਤਾ ਲੱਗਾ ਕਿ ਐੱਨ. ਡੀ. ਏ. ਦੀ ਪ੍ਰੀਖਿਆ ਵਿਚ ਪੁਲਸ ਤਾਇਨਾਤ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਘਾਟਾ ਸ਼ਹਿਰ ’ਚ ਦੇਖੀਆਂ ਗਈਆਂ ਹਨ, ਜਿਨ੍ਹਾਂ ਸਬੰਧੀ ਮੀਟਿੰਗ ਕਰ ਕੇ ਅਧਿਕਾਰੀਆਂ ਨਾਲ ਚਰਚਾ ਕਰਨਗੇ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ।

 

Facebook Comments

Trending