Connect with us

ਵਿਸ਼ਵ ਖ਼ਬਰਾਂ

ਚੀਨ ਦੇ ਬਿਲਕੁੱਲ ਨਾਲ ਲੱਗਦਾ ਇਹ ਦੇਸ਼ ਕੋਰੋਨਾਵਾਇਰਸ ਤੋਂ ਮੁਕਤ, ਆਖਰ ਕਿਵੇਂ ਜਿੱਤੀ ਕੋਰੋਨਾ ਜੰਗ

Published

on

ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ਦਾ ਅੰਕੜਾ 10 ਲੱਖ ਤੱਕ ਪਹੁੰਚਣ ਵਾਲਾ ਹੈ।ਅਜਿਹੇ ਵਿੱਚ ਉੱਤਰ ਕੋਰੀਆ ਦੇ ਇੱਕ ਸਿਹਤ ਅਧਿਕਾਰੀ ਨੇ ਦਾਅਵਾ ਕੀਤਾ ਹੈਕਿ ਪਿਓਂਗਯਾਂਗ ਅਜੇ ਤੱਕ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੈ। ਇਹ ਦਾਅਵਾ ਹੈਰਾਨ ਕਰਨ ਵਾਲਾ ਹੈ। ਅਮਰੀਕਾ ਵਰਗੀ ਵਿਸ਼ਵ ਸ਼ਕਤੀ ਇਸ ਵੇਲੇ ਕੋਰੋਨਾ ਨਾਲ ਬੇਹਾਲ ਹੈ ਪਰ ਚੀਨ ਨਾਲ ਲੱਗਦੇ ਇਸ ਦੇਸ਼ ਨੂੰ ਕੁਝ ਨਹੀਂ ਹੋਇਆ। ਪਤਾ ਲੱਗਾ ਹੈਕਿ ਦੁਨੀਆ ਤੋਂ ਵੱਖ ਉੱਤਰ ਕੋਰੀਆ ਨੇ ਗੁਆਂਢੀ ਦੇਸ਼ ਚੀਨ ਵਿੱਚ ਵਾਇਰਸ ਦਾ ਪਤਾ ਚੱਲਣ ਦੇ ਨਾਲ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਸੀ। ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਦੇਸ਼ ਵਿੱਚ ਆਉਣ ਵਾਲੇ ਸਾਰੇ ਲੋਕਾਂ ਲਈ ਕਵਾਰੰਟਾਈਨ ਜਿਹੇ ਪ੍ਰਵੈਂਟਿਵ ਤੇ ਵਿਗਿਆਨਕ ਉਪਾਅ ਨੂੰ ਅੰਜਾਮ ਦਿੱਤਾ ਹੈ।

ਉੱਧਰ ਦੂਸਰੇ ਪਾਸੇ ਮਾਹਿਰਾਂ ਦੀ ਗੱਲ ਇਸ ਤੋਂ ਇੱਕ ਦਮ ਉਲਟ ਹੈ। ਉਨ੍ਹਾਂ ਦਾ ਕਹਿਣਾ ਹੈਕਿ ਉੱਤਰ ਕੋਰੀਆ ਸਿਹਤ ਪ੍ਰਣਾਨੀ ਵਿੱਚ ਕਾਫੀ ਕਮਜ਼ੋਰ ਹੈ। ਉਨ੍ਹਾਂ ਪਿਓਂਗਯਾਂਗ ਤੇ ਵਾਇਰਸ ਨੂੰ ਛੁਪਾਉਣ ਦਾ ਇਲਜ਼ਾਮ ਲਾਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੂੰ ਲਿਖੇ ਨਿਜੀ ਪੱਤਰ ਵਿੱਚ ਮਹਾਮਾਰੀ ਦੀ ਰੋਕਥਾਮ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। ਉੱਥੇ ਹੀ ਫਰਵਰੀ ਵਿੱਚ ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੇ ਪਿਓਂਗਯਾਂਗ ਦੀ ਮੰਗ ਤੇ 1500 ਕੋਰੋਨਾਵਾਇਰਸ ਡਾਇਗਨੋਸਟਿਕ ਟੈਸਟ ਕਿੱਟ ਭੇਜੇ ਸੀ।

Facebook Comments

Trending