ਪੰਜਾਬੀ

ਨਾਨ ਪਰਫਾਰਮਰ ਹੀ ਪਾਰਟੀ ਛੱਡ ਕੇ ਜਾ ਰਹੇ ਨੇ – ਆਸ਼ੂ

Published

on

ਲੁਧਿਆਣਾ : ਸਨਅਤੀ ਨਗਰੀ ਲੁਧਿਆਣਾ ਤੋਂ ਵਿਧਾਇਕ ਤੇ ਪੰਜਾਬ ਸਰਕਾਰ ‘ਚ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਬੇਹੱਦ ਗਰਮ ਹੈ ਜਿਸ ਦਾ ਉਨ੍ਹਾਂ ਨੇ ਮੁੱਢ ਤੋਂ ਖੰਡਨ ਕੀਤਾ ਹੈ ਤੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਤੇ ਜਦੋਂ ਉਹ ਆਪਣੀ ਸਿਆਸੀ ਯਾਤਰਾ ਨੂੰ ਪੂਰਾ ਕਰ ਲੈਣਗੇ ਤੇ ਉਹ ਕਾਂਗਰਸ ਤੋਂ ਸੰਨਿਆਸ ਲੈ ਕੇ ਸਿਰਫ਼ ਘਰ ਬੈਠਣਗੇ।

ਲੁਧਿਆਣਾ ਦੇ ਹੋਰਡਿੰਗਜ਼ ਤੋਂ ਕਾਂਗਰਸ ਦਾ ਨਿਸ਼ਾਨ ਪੰਜਾ ਗਾਇਬ ਹੋਣ ਦੀਆਂ ਚਰਚਾਵਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾ ਚੋਣਾਂ ‘ਚ ਪ੍ਰਚਾਰ ਨੂੰ ਆਉਂਦਾ ਹੈ। ਸਾਡਾ ਨਿਸ਼ਾਨ ਸਦਾ ਤਿਰੰਗੇ ‘ਚ ਰਹਿੰਦਾ ਹੈ। ਅੱਜ ਪੰਜਾਬ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ‘ਚ ਪੰਜੇ ਦਾ ਸਿੰਬਲ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚੋਣ ਜਿੱਤ ਰਹੀ ਹੈ ਤਾਂ ਕੁਝ ਲੋਕ ਕਨਫਿਊਜ਼ਨ ਪੈਦਾ ਕਰ ਰਹੇ ਹਨ। ਕੋਈ ਮੰਤਰੀ ਪਾਰਟੀ ਨੂੰ ਛੱਡ ਕੇ ਨਹੀਂ ਜਾ ਰਿਹਾ, ਜੋ ਗਏ ਹਨ, ਉਹ ਨਾਨ ਪਰਫਾਰਮਰ ਹਨ ਤੇ ਟਿਕਟ ਕੱਟੀ ਜਾਣ ਦੇ ਡਰੋਂ ਗਏ ਹਨ। ਆਸ਼ੂ ਨੇ ਕਿਹਾ ਕਿ ਪਾਰਟੀ ਦਾ ਵਫ਼ਾਦਾਰ ਹਾਂ ਤੇ ਰਹਾਂਗਾ ਅੱਜ ਮੈਂ ਮੰਤਰੀ ਹਾਂ, ਮੈਨੂੰ ਪਾਰਟੀ ਨੇ ਸਭ ਕੁਝ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.