Connect with us

ਪੰਜਾਬੀ

ਕਾਂਗਰਸ ਸਰਕਾਰ ਸਮੇਂ ਔਰਤਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਹੋਇਆ – ਗਰੇਵਾਲ

Published

on

No work done for the welfare of women during Congress rule: Grewal

ਲੁਧਿਆਣਾ  :  ਹਲਕਾ ਪੱਛਮੀ ਤੋਂ ਅਕਾਲੀ ਦਲ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਸਿਵਲ ਲਾਈਨਜ਼ ਵਿਖੇ ਮੀਿੰਟਗ ਹੋਈ ਜਿਸ ਵਿਚ ਭਾਰੀ ਗਿਣਤੀ ‘ਚ ਔਰਤਾਂ ਸ਼ਾਮਿਲ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਔਰਤਾਂ ਨੂੰ ਬਣਦੇ ਹੱਕ ਨਹੀਂ ਮਿਲੇ, ਬੇਰੁਜ਼ਗਾਰ ਟੀਚਰਾਂ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀਆਂ ਰਹੀਆਂ, ਕਈ ਲੇਡੀਜ਼ ਟੀਚਰਾਂ ਨੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਕੇ ਪ੍ਰਦਰਸ਼ਨ ਵੀ ਕੀਤਾ ਪਰੰਤੂ ਕੋਈ ਸੁਣਵਾਈ ਨਹੀਂ ਹੋਈ।

ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਦੇ ਬਾਹਰ ਨੌਕਰੀ ਦੀ ਮੰਗ ਕਰ ਰਹੀਆਂ ਟੀਚਰਾਂ ਨਾਲ ਪੁਲਿਸ ਕਰਮਚਾਰੀਆਂ ਵਲੋਂ ਸ਼ਰਾਬ ਦੇ ਨਸ਼ੇ ‘ਚ ਦੁਰਵਿਵਹਾਰ ਕੀਤਾ ਪਰੰਤੂ ਕਰਮਚਾਰੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਹੋਏ ਜ਼ਬਰ ਜਨਾਹ ਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਫੜਨ ਤੋਂ ਆਨਾਕਾਨੀ ਕਰਦੀ ਰਹੀ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਔਰਤਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਸਰਕਾਰ ਬਨਣ ਤੇ ਟੀਚਰਾਂ ਨੂੰ ਪੱਕੀਆਂ ਨੌਕਰੀਆਂ ਤੋਂ ਇਲਾਵਾ ਔਰਤਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕਰਨ ਦਾ ਐਲਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ ਜਿਨ੍ਹਾਂ ਵਿਚ ਆਪਣਾ ਕੰਮਕਾਰ ਸ਼ੁਰੂ ਕਰਨ ਵਾਲੀਆਂ ਔਰਤਾਂ ਲਈ ਸਸਤੇ ਵਿਆਜ਼ ਤੇ ਕਰਜ਼ਾ ਦੇਣਾ ਵੀ ਸ਼ਾਮਿਲ ਹਨ।

 

Facebook Comments

Trending