Connect with us

ਇੰਡੀਆ ਨਿਊਜ਼

ਪੀਯੂ ਸੈਨੇਟ ਗ੍ਰੈਜੂਏਟ ਚੋਣ ਖੇਤਰ ਲਈ ਨਹੀਂ ਮਿਲੇ ਵੋਟਿੰਗ ਕੇਂਦਰ

Published

on

No polling stations for PU Senate Graduate Constituency

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਸੈਨੇਟ ਗ੍ਰੈਜੂਏਟ ਚੋਣ ਖੇਤਰ ਲਈ ਵੋਟਿੰਗ 2 ਤੋਂ 3 ਪੜਾਵਾਂ ਵਿਚ ਹੋ ਸਕਦੀ ਹੈ। ਪੀਯੂ ਵੱਲੋਂ 26 ਸਤੰਬਰ ਨੂੰ ਪ੍ਰਸਤਾਵਤ ਸਾਰੇ 272 ਮਤਦਾਨ ਕੇਂਦਰਾਂ ’ਤੇ ਇੱਕੋ ਸਮੇਂ ਪੂਰਾ ਹੋਣਾ ਸੰਭਵ ਨਹੀਂ ਲੱਗ ਰਿਹਾ ਹੈ। ਪੀਯੂ ਪ੍ਰਬੰਧਕਾਂ ਨੂੰ ਹੁਣ ਤਕ ਮਤਦਾਨ ਕੇਂਦਰ ਤੋਂ ਪ੍ਰਵਾਨਗੀ ਨਹੀਂ ਮਿਲ ਸਕੀ ਹੈ। ਇਸ ਕਾਰਨ ਪੀਯੂ ਪ੍ਰਸ਼ਾਸਨ ਸੈਨੇਟ ਦੀਆਂ ਅੰਤਮ ਚੋਣਾਂ ਨੂੰ ਜ਼ਰੂਰਤ ਪੈਣ ’ਤੇ ਦੋ ਤੋਂ ਤਿੰਨ ਪਡ਼ਾਆਂ ਵਿਚ ਕਰਵਾ ਸਕਦਾ ਹੈ। ਹਾਲੇ ਅਧਿਕਾਰਤ ਤੌਰ ’ਤੇ ਇਸ ਬਾਰੇ ਫ਼ੈਸਲਾ ਨਹੀਂ ਹੋ ਸਕਿਆ ਹੈ।

ਸੂਤਰਾਂ ਮੁਤਾਬਕ ਪੀਯੂ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਸੋਮਵਾਰ ਜਾਂ ਮੰਗਲਵਾਰ ਨੂੰ ਇਸ ਮਾਮਲੇ ਵਿਚ ਅੰਤਮ ਫ਼ੈਸਲਾ ਲਿਆ ਜਾ ਸਕਦਾ ਹੈ। ਪੀਯੂ ਪ੍ਰਸ਼ਾਸਨ ਸੋਮਵਾਰ ਤਕ ਜਿਨ੍ਹਾਂ ਮਤਦਾਨ ਕੇਂਦਰਾਂ ’ਤੇ ਵੋਟਿੰਗ ਦੀ ਪ੍ਰਵਾਨਗੀ ਬਾਰੇ ਪੱਤਰ ਭੇਜੇਗਾ, ਸਿਰਫ ਉਥੇ ਹੀ ਚੋਣਾਂ ਕਰਵਾਈਆਂ ਜਾਣਗੀਆਂ। ਬਾਕੀ ਕੇਂਦਰਾਂ ’ਤੇ ਵੋਟਿੰਗ ਨੂੰ ਲੈ ਕੇ ਬਾਅਦ ਵਿਚ ਫ਼ੈਸਲਾ ਲਿਆ ਜਾਵੇਗਾ।

ਗ੍ਰੈਜੂਏਟ ਚੋਣ ਖੇਤਰ ਦੀਆਂ 15 ਸੀਟਾਂ ਲਈ ਸਤ ਸੂਬਿਆਂ ਵਿਚ 272 ਵੋਟਿੰਗ ਕੇਂਦਰ ਬਣਾਏ ਜਾਣੇ ਹਨ। ਪੀਯੂ ਪ੍ਰਬੰਧਕਾਂ ਨੂੰ ਹਾਲੇ ਵੀ ਕਰੀਬ 40-50 ਕੇਂਦਰਾਂ ਤੋਂ ਵੋਟਿੰਗ ਬਾਰੇ ਫਾਈਨਲ ਅਪਰੂਵਲ ਨਹੀਂ ਮਿਲਿਆ ਹੈ। ਅਜਿਹੇ ਵਿਚ ਪੀਯੂ ਇਨ੍ਹਾਂ ਥਾਵਾਂ ’ਤੇ ਆਪਣੀਆਂ ਟੀਮਾਂ ਨੂੰ ਨਹੀਂ ਭੇਜੇਗਾ।

ਜ਼ਿਕਰਯੋਗ ਹੈ ਕਿ ਪੀਯੂ ਸੈਨੇਟ ਦਾ ਚੋਣ ਦੰਗਲ ਲਗਾਤਾਰ ਪਲਟੀ ਮਾਰ ਰਿਹਾ ਹੈ। ਹੁਣ ਸਿਰਫ਼ ਗ੍ਰੈਜੂਏਟ ਸੀਟਾਂ ’ਤੇ ਚੋਣ ਬਚੀ ਹੈ। 26 ਸਤੰਬਰ ਨੂੰ ਜਿਨ੍ਹਾਂ ਸੂਬਿਆਂ ਵਿਚ ਵੋਟਿੰਗ ਨਹੀਂ ਹੋਵੇਗੀ, ਉਸ ਲਈ ਨਵੇਂ ਸਿਰੇ ਤੋਂ ਚੋਣਾਂ ਦੀ ਤਰੀਕ ਐਲਾਨੀ ਜਾਵੇਗੀ।

Facebook Comments

Trending