Connect with us

ਪੰਜਾਬੀ

ਇਲਾਜ ਲਈ ਕਿਸੇ ਮਰੀਜ਼ ਨੂੰ ਜੁਆਬ ਨਹੀਂ ਦਿੱਤਾ ਜਾਂਦੈ – ਐੱਸ ਐਮ ਓ

Published

on

No patient responds to treatment - SMO

ਲੁਧਿਆਣਾ : ਸਿਵਲ ਹਸਪਤਾਲ ਦੇ ਪਾਰਕ ‘ਚ ਇਕ ਵਿਅਕਤੀ ਜੋ ਮੂੰਹ ਸਿਰ ਲਪੇਟ ਕੇ ਪਿਆ ਸੀ, ਨੂੰ ਹਸਪਤਾਲ ਦੇ ਡਾਕਟਰਾਂ ਵਲੋਂ ਦਵਾਈ ਦੇਣ ਤੋਂ ਜਾਂ ਦਾਖਲ ਕਰਨ ਤੋਂ ਇਨਕਾਰ ਕਰਨ ਸਬੰਧੀ ਦੋਸ਼ ਲਗਾਇਆ ਗਿਆ ਸੀ, ਦੇ ਸਬੰਧ ਵਿਚ ਐੱਸ. ਐਮ. ਓ. ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿਚ ਹਰੇਕ ਮਰੀਜ਼ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤੇ ਕਿਸੇ ਵੀ ਮਰੀਜ਼ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਹਦੂਦ ਦੇ ਅੰਦਰ ਤੇ ਬਾਹਰ ਦਰਜਨਾਂ ਲੋਕ ਆ ਕੇ ਪਏ ਰਹਿੰਦੇ ਹਨ ਤੇ ਉਨ੍ਹਾਂ ਵਿਚੋਂ ਕਿਹੜਾ ਵਿਅਕਤੀ ਕਿਉਂ ਪਿਆ ਹੈ ਜਾਂ ਬੈਠਾ ਹੈ, ਦੇ ਬਾਰੇ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਹਸਪਤਾਲ ‘ਚ ਰੋਜ਼ਾਨਾ ਸੈਂਕੜੇ ਮਰੀਜ਼ ਆਉਂਦੇ ਹਨ ਤੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ ਵੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਪਾਰਕ ਵਿਚ ਚਾਦਰ ਲਪੇਟ ਕੇ ਪਏ ਜਿਸ ਵਿਅਕਤੀ ਨੂੰ ਦਾਖਲ ਨਾ ਕਰਨ ਬਾਰੇ ਕਿਹਾ ਜਾ ਰਿਹਾ ਹੈ, ਦੇ ਪਿਛੇ ਸੱਚਾਈ ਨਹੀਂ ਜਾਪਦੀ।

ਉਨ੍ਹਾਂ ਕਿਹਾ ਕਿ ਜਿਹੜਾ ਮਰੀਜ਼ ਐਮਰਜੈਂਸੀ ਵਾਰਡ ਵਿਚ ਪਹੁੰਚਦਾ ਹੈ, ਨੂੰ ਵਾਪਸ ਨਹੀਂ ਮੋੜਿਆ ਜਾਂਦਾ। ਉਨ੍ਹਾਂ ਦੱਸਿਆ ਕਿ ਜੇਕਰ ਫਿਰ ਵੀ ਪਾਰਕ ਵਿਚ ਮੂੰਹ ਸਿਰ ਲਪੇਟ ਕੇ ਪਏ ਜਿਸ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਨਾ ਕੀਤੇ ਜਾਣ ਬਾਰੇ ਮਾਮਲਾ ਉਠਾਇਆ ਜਾ ਰਿਹਾ ਹੈ, ਦੀ ਜਾਂਚ ਕਰਵਾਈ ਜਾਵੇਗੀ।

Facebook Comments

Trending