ਪੰਜਾਬੀ

ਲੁਧਿਆਣਾ ‘ਚ ਚੋਣਾਂ ਲੜਨ ਵਾਲੇ ਕਿਸੇ ਵੀ ਸਾਬਕਾ ਅਧਿਕਾਰੀ ਨੂੰ ਨਹੀਂ ਮਿਲੀ ਜਿੱਤ

Published

on

ਲੁਧਿਆਣਾ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਾਰੀਆਂ ਪਾਰਟੀਆਂ ਵਲੋਂ ਸਾਬਕਾ ਅਧਿਕਾਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਿਸ ‘ਚੋਂ ਲੁਧਿਆਣਾ ‘ਚ ਚੋਣ ਲੜ ਰਹੇ ਕਿਸੇ ਵੀ ਸਾਬਕਾ ਅਧਿਕਾਰੀ ਨੂੰ ਜਿੱਤ ਨਹੀਂ ਮਿਲੀ ਹੈ।

ਇਨ੍ਹਾਂ ਵਿਚ 2 ਸਾਬਕਾ ਆਈ. ਏ. ਐੱਸ. ਅਧਿਕਾਰੀ ਕੁਲਦੀਪ ਸਿੰਘ, ਐੱਸ. ਆਰ. ਲੱਦੜ ਹਲਕਾ ਗਿੱਲ ਤੋਂ ਚੋਣ ਲੜ ਰਹੇ ਸਨ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੂੰ ਜਿੱਤ ਹਾਸਲ ਹੋਈ ਹੈ।

ਇਸੇ ਤਰ੍ਹਾਂ ਜਗਰਾਓਂ ਸੀਟ ‘ਤੇ ਸਾਬਕਾ ਏ. ਡੀ. ਸੀ. ਐੱਸ. ਆਰ. ਕਲੇਰ ਅਤੇ ਰੀਟਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਚੋਣ ਲੜ ਰਹੇ ਸਨ ਪਰ ਉੱਥੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਸਰਬਜੀਤ ਮਾਣੂਕੇ ਨੂੰ ਲਗਾਤਾਰ ਦੂਜੀ ਵਾਰ ਜਿਤਾਇਆ ਹੈ।

Facebook Comments

Trending

Copyright © 2020 Ludhiana Live Media - All Rights Reserved.