Connect with us

ਪੰਜਾਬ ਨਿਊਜ਼

ਪੰਜਾਬ ‘ਚ ਕੋਲੇ ਦੀ ਕਮੀ ਨਹੀਂ, ਕਮਜੋਰ ਮੈਨੇਜਮੈਂਟ ਕਾਰਨ ਹੋਇਆ ਬਿਜਲੀ ਸੰਕਟ : ਸੁਖਬੀਰ ਬਾਦਲ

Published

on

No coal shortage in Punjab, power crisis due to poor management: Sukhbir Badal

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਬਿਜਲੀ ਦਾ ਸੰਕਟ ਕੋਲੇ ਦੀ ਘਾਟ ਕਾਰਨ ਨਹੀਂ, ਸਗੋਂ ਸਰਕਾਰ ਦੇ ਮਾੜੇ ਪ੍ਰਬੰਧਨ ਕਾਰਨ ਹੋਇਆ ਹੈ।

ਪਿਛਲੇ ਪੰਜ ਸਾਲਾਂ ਦੇ ਦੌਰਾਨ ਮੌਜੂਦਾ ਕਾਂਗਰਸ ਸਰਕਾਰ ਨੇ ਕੋਈ ਵੀ ਬਿਜਲੀ ਉਤਪਾਦਨ ਪਲਾਂਟ ਸਥਾਪਤ ਨਹੀਂ ਕੀਤਾ, ਜਦੋਂ ਕਿ ਇਸ ਸਮੇਂ ਦੌਰਾਨ ਮੰਗ ‘ਚ ਬਹੁਤ ਵਾਧਾ ਹੋਇਆ। ਅੱਜ ਪੰਜਾਬੀਆਂ ਨੂੰ ਬਿਜਲੀ ਦੇ ਗੰਭੀਰ ਸੰਕਟ ‘ਚੋਂ ਨਾ ਲੰਘਣਾ ਪੈਂਦਾ ਜੇ ਸਰਕਾਰ ਸਮੇਂ ਸਿਰ ਬਿਜਲੀ ਪੈਦਾ ਕਰਨ ਦੇ ਪ੍ਰਬੰਧ ਕਰਦੀ।

ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇੇ ਵਿਕਾਸ ਲਈ ਵਿਜ਼ਨ ਫੈਸਲੇ ਲੈਣ ਦੀ ਸਮਰਥਾ ਤੇ ਆਈਡਿਆਨ ਦੀ ਜ਼ਰੂਰਤ ਹੈ, ਪਰ ਮੌਜੂਦਾ ਸਰਕਾਰ ਇਸ ‘ਚ ਆਯੋਗ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ‘ਚ ਬਣਾਏ ਗਏ ਥਰਮਲ ਪਲਾਂਟ ਨਿੱਜੀ ਨਹੀਂ, ਬਲਕਿ ਸਰਕਾਰ ਦੇ ਹਨ, ਇਨ੍ਹਾਂ ਨਿਵੇਸ਼ ਜ਼ਰੂਰੀ ਨਿੱਜੀ ਕੰਪਨੀਆਂ ਦਾ ਵੀ ਹੈ।

Facebook Comments

Trending