Connect with us

ਪੰਜਾਬ ਨਿਊਜ਼

ਵੱਡਾ ਫੈਸਲਾ: ਹੁਣ ਪ੍ਰਾਈਵੇਟ ਤੋਂ ਸਰਕਾਰੀ ਸਕੂਲ ‘ਚ ਦਾਖਲੇ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ

Published

on

ਨੋ ਡਿਊਜ ਸਰਟੀਫਿਕੇਟ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀਆਂ ਵੱਲੋਂ ਸਿੱਖਿਆ ਵਿਭਾਗ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। CBSE ਸਕੂਲਾਂ ਨੇ ਆਪਸੀ ਸਹਿਮਤੀ ਨਾਲ ਇੱਕ-ਦੂਜੇ ਸਕੂਲ ਦੇ ਬੱਚਿਆਂ ਨੂੰ ਬਿਨ੍ਹਾਂ ਸਰਟੀਫਿਕੇਟ ਦੇ ਦਾਖਲਾ ਨਾ ਕਰਨ ਦਾ ਫੈਸਲਾ ਲਿਆ ਤਾਂ ਵਿਭਾਗ ਨੇ ਬਿਨ੍ਹਾਂ ਕਿਸੇ ਸਰਟੀਫਿਕੇਟ ਦੇ ਹੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਸਰਕਾਰੀ ਸਕੂਲ ‘ਚ ਦਾਖਲਾ ਕਰਨ ਦਾ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਡਿਊਜ਼ ਕਲੀਅਰ ਨਾ ਕਰਨ ਤੇ ਬੱਚੇ ਦਾ ਆਨਲਾਈਨ ਕਲਾਸ ਤੋਂ ਨਾਂ ਕੱਟਣ, NOC ਤੇ ਟ੍ਰਾਂਸਫਰ ਸਰਟੀਫਿਕੇਟ ਨਾ ਦੇਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸੂਕਲ ਮੁਖੀ ਵੱਲੋਂ ਸਾਫ ਤੌਰ ਤੇ ਹਦਾਇਤਾਂ ਦੇ ਕੇ ਕਹਿ ਦਿੱਤਾ ਹੈ ਕਿ ਜੇਕਰ ਪ੍ਰਾਈਵੇਟ ਸਕੂਲ ਵੱਲੋਂ ਐੱਨ. ਓ. ਸੀ. ਜਾਂ ਟ੍ਰਾਂਸਫਰ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਤਾਂ ਵੀ ਉਹ ਬੱਚੇ ਨੂੰ ਸਕੂਲ ‘ਚ ਦਾਖਲ ਕਰਨ। ਬੱਚੇ ਤੋਂ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਮੰਗਿਆ ਜਾਵੇਗਾ। ਸਕੂਲ ਮੁਖੀ ਆਪਣੇ ਤਸੱਲੀ ਮੁਤਾਬਕ ਬੱਚੇ ਦਾ ਦਾਖਲਾ ਕਰਨ। ਜੋ ਪ੍ਰਾਈਵੇਟ ਸਕੂਲ ਸਰਟੀਫਿਕੇਟ ਨਹੀਂ ਦਿੰਦੇ ਉਨ੍ਹਾਂ ਸਬੰਧੀ ਜਾਣਕਾਰੀ ਮੁੱਖ ਦਫਤਰ ਦੇ ਸਹਾਇਕ ਡਾਇਰੈਕਟਰ ਸੰਜੀਵ ਸ਼ਰਮਾ ਜਾਂ ਆਪਣੇ ਜਿਲ੍ਹੇ ਦੇ ਨੋਡਲ ਅਫਸਰ ਨੂੰ ਭੇਜੋ। ਸਕੂਲ ਮੁਖੀ ਇਸ ਗੱਲ ਦਾ ਧਿਆਨ ਰੱਖਣ ਕਿ ਜਿਹੜੇ ਬੱਚਿਆਂ ਦੇ ਜਨਮ ਸਰਟੀਫਿਕੇਟ ਆਦਿ ਡਿਜੀਲਾਕਰ ਤੋਂ ਮਿਲ ਜਾਂਦੇ ਹਨ ਉਨ੍ਹਾਂ ਨੂੰ ਸਰਟੀਫਿਕੇਟ ਲਿਆਉਣ ਲਈ ਦਬਾਅ ਨਾ ਪਾਇਆ ਜਾਵੇ।

CBSE ਐਫਲੀਏਟਿਡ ਸਕੂਲਸ ਐਸੋਸੀਏਸ਼ਨ (ਕਾਸਾ) ਦੇ ਪ੍ਰਧਾਨ ਅਨਿਲ ਚੋਪੜਾ ਨੇ ਕਿਹਾ ਕਿ ਸਕੂਲਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਪਬਲਿਕ ਨੋਟਿਸ ਜਾਰੀ ਕਰਕੇ ਮਾਪਿਆਂ ਨੂੰ ਬੱਚਿਆਂ ਦੀ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਫੀਸ ਨਾ ਆਉਣ ਕਾਰਨ ਸਕੂਲ ਸਟਾਫ ਮੈਂਬਰ ਨੂੰ ਤਨਖਾਹ ਸਮੇਤ ਬਾਕੀ ਖਰਚੇ ਪੂਰੇ ਕਰ ਸਕਣਾ ਮੁਸ਼ਕਲ ਹੋ ਗਿਆ। ਇਸ ਲਈ ਇਹ ਫੈਸਲਾ ਲਿਆ ਗਿਆ ਕਿ ਫੀਸ ਨਾ ਦੇਣ ਤੇ ਬੱਚੇ ਦੀ ਆਨਲਾਈਨ ਕਲਾਸ ਤੋਂ ਨਾਂ ਕੱਟ ਜਾਵੇਗਾ ਤੇ ਪ੍ਰੀਖਿਆ ਵੀ ਨਹੀਂ ਲਈਆਂ ਜਾਣਗੀਆਂ। ਜੇਕਰ ਮਾਪੇ ਸਕੂਲ ਦੀ ਬਕਾਇਆ ਫੀਸ ਦਿੱਤੇ ਬਿਨ੍ਹਾਂ ਦੂਜੇ ਸਕੂਲ ‘ਚ ਐਡਮਿਸ਼ਨ ਕਰਵਾਉਣਾ ਚਾਹੁਣਗੇ ਤਾਂ ਟਰਾਂਸਫਰ ਸਰਟੀਫਿਕੇਟ ਤੇ ਐੱਨ. ਓ. ਸੀ. ਨਹੀਂ ਮਿਲੇਗੀ ਜਿਸ ਦੀ ਮਦਦ ਨਾਲ ਬੱਚੇ ਦਾ ਦੂਜੇ ਸਕੂਲ ‘ਚ ਦਾਖਲਾ ਵੀ ਨਹੀਂ ਹੋ ਸਕੇਗਾ।

Source: dailypost

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼20 mins ago

ਪੰਜਾਬ ‘ਚ ਮਾਲ ਗੱਡੀਆਂ ਰੋਕੇ ਜਾਣ ਦੇ ਫੈਸਲੇ ਤੇ ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ ਕਿਹਾ…

ਰੇਲਵੇ ਮੰਤਰਾਲੇ ਵੱਲੋਂ ਪੰਜਾਬ ‘ਚ ਮਾਲ ਗੱਡੀਆਂ ਨੂੰ ਅਗਲੇ 4 ਦਿਨਾਂ ਲਈ ਰੋਕ ਦਿੱਤਾ ਗਿਆ ਹੈ ਇਸ ਤੇ ਹੁਣ ਆਮ...

ਇੰਡੀਆ ਨਿਊਜ਼1 hour ago

ਰੇਲਵੇ ਦੀ ਨਵੀਂ ਸ਼ੁਰੂਆਤ, ਟ੍ਰੇਨਾਂ ‘ਚ ਔਰਤਾਂ ਦੀ ਰੱਖਿਆ ਕਰੇਗੀ ਮੇਰੀ ਸਹੇਲੀ

ਮਹਿਲਾ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ ਮੇਰੀ ਸਹੇਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ ਰੇਲਵੇ...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਘਟੀ ਕੋਰੋਨਾ ਦੀ ਰਫਤਾਰ, ਜ਼ਿਲ੍ਹੇ ‘ਚੋਂ ਮਿਲੇ ਸਿਰਫ 30 ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਹੁਣ ਕੋਰੋਨਾ ਮਹਾਂਮਾਰੀ ਤੇ ਕਾਬੂ ਪਾ ਲਿਆ ਹੈ ਅਤੇ ਦਿਨੋਂ-ਦਿਨ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ।...

ਲੁਧਿਆਣਾ ਨਿਊਜ਼3 hours ago

ਲੁਧਿਆਣਾ ‘ਚ ਇਨ੍ਹਾਂ ਥਾਵਾਂ ਤੇ ਪਟਾਕਿਆਂ ਦੀਆਂ 37 ਦੁਕਾਨਾਂ ਨੂੰ ਮਿਲੀ ਮਨਜ਼ੂਰੀ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ‘ਚ 6 ਸਾਈਟਾਂ ਤੇ ਦੁਕਾਨਾਂ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਈਟਾਂ ਤੇ 37...

ਲੁਧਿਆਣਾ ਨਿਊਜ਼3 hours ago

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਲੋਕਾਂ ਨੂੰ ਆ ਰਹੀ ਸਾਹ ਲੈਣ ‘ਚ ਸਮੱਸਿਆ

ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਦੁਸ਼ਹਿਰੇ ਦੇ ਤਿਉਹਾਰ ਤੇ ਪ੍ਰਦੂਸ਼ਣ ਦਾ...

ਬਾਲੀਵੁੱਡ3 hours ago

ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਬੀਤੇ ਦਿਨੀਂ ਹੀ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ ਵਿਆਹ...

ਲੁਧਿਆਣਾ ਨਿਊਜ਼4 hours ago

ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ‘ਚ ਪੁਲਿਸ ਪਹੁੰਚੀ ਸਲੇਮ ਟਾਬਰੀ ਇਲਾਕੇ, ਖੰਗਾਲੇ 100 ਤੋਂ ਵੱਧ ਕੈਮਰੇ

ਕੁੱਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਹੋਇਆ ਸੀ ਅਤੇ ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ...

ਪੰਜਾਬ ਨਿਊਜ਼4 hours ago

AAP ਮਹਿਲਾ ਵਿਧਾਇਕਾਂ ਨੇ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ। ਕਿਸਾਨ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ‘ਚ ਹੋਈ ਠੰਡ ਦੀ ਸ਼ੁਰੂਆਤ, ਜਾਣੋਂ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਜ਼ਿਲ੍ਹਾ ਲੁਧਿਆਣਾ ‘ਚ ਹੁਣ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ ਪਰ ਅੱਜ ਯਾਨੀ ਸੋਮਵਾਰ ਨੂੰ ਸਵੇਰੇ...

ਪੰਜਾਬ ਨਿਊਜ਼5 hours ago

NRI ਦੀ ਕੋਠੀ ਤੋਂ ਹੁੰਦਾ ਸੀ ਭੁੱਕੀ ਦਾ ਗੋਰਖਧੰਦਾ, ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ

ਅੱਜ ਦਿਹਾਤ ਪੁਲਿਸ ਵੱਲੋਂ ਕਰਤਾਰਪੁਰ ਦੀ ਇੱਕ NRI ਦੀ ਕੋਠੀ ਦੀ ਗੈਰੇਜ ‘ਚੋਂ ਭੁੱਕੀ ਦੀ ਵੱਡੀ ਖੇਪ ਲੁਕਾ ਕੇ ਰੱਖੇ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਦੇ ਬਜ਼ਾਰਾਂ ‘ਚ ਤਿਉਹਾਰਾਂ ਨੂੰ ਲੈ ਕੇ ਨਜ਼ਰ ਆਈ ਰੌਣਕ, ਲੋਕਾਂ ‘ਚ ਘੱਟ ਹੋਇਆ ਕੋਰੋਨਾ ਖੌਫ

ਜ਼ਿਲ੍ਹਾ ਲੁਧਿਆਣਾ ਨੂੰ ਹੌਜਰੀ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ‘ਚ ਤਿਉਹਾਰਾਂ ਤੇ ਹੌਜਰੀ ਦੇ ਸੀਜ਼ਨ...

ਲੁਧਿਆਣਾ ਨਿਊਜ਼6 hours ago

ਲੁਧਿਆਣਾ ਪੁਲਿਸ ਨੇ ਪਟਾਕਿਆਂ ਨੂੰ ਲੈ ਕੇ ਜਾਰੀ ਕੀਤਾ ਨਵਾਂ ਸ਼ਡਿਊਲ

ਦੀਵਾਲੀ ਮੌਕੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਅਲਾਟ ਕਰਨ ਸਬੰਧੀ ਪੁਲਿਸ ਨੇ ਸ਼ਡਿਊਲ ਜਾਰੀ ਕੀਤਾ ਹੈ। ਇਸ ਮੌਕੇ ਏ.ਸੀ.ਪੀ ਰਣਜੀਤ ਸਿੰਘ...

Trending