ਪੰਜਾਬੀ

ਐਨ.ਐਚ.ਏ.ਆਈ. ਅਤੇ ਨਿਗਮ ਅਧਿਕਾਰੀਆਂ ਨਾਲ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਲਿਆ ਜਾਇਜ਼ਾ

Published

on

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਸ੍ਰੀਮਤੀ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਨਿਗਮ ਅਧਿਕਾਰੀਆਂ ਨਾਲ ਕੰਗਨਵਾਲ ਤੋਂ ਸ਼ੇਰਪੁਰ ਚੌਂਕ ਤੱਕ ਦੇ ਸੜ੍ਹਕ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ. ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੀ ਮੌਜੂਦ ਸਨ। ਵਿਧਾਇਕਾ ਛੀਨਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਐਂਟਰੀ ਦਾ ਮੇਨ ਪੁਆਇੰਟ ਜੀ ਟੀ ਰੋਡ ਵਿਖੇ ਅਕਸਰ ਲੰਬਾ ਟਰੈਫਿਕ ਜਾਮ ਲੱਗਾ ਰਹਿੰਦਾ ਹੈ।

ਇਸ ਤੋਂ ਇਲਾਵਾ ਕੰਗਨਵਾਲ ਦੀ ਪੁਲੀ, ਢੰਡਾਰੀ ਪੁੱਲ, ਗਿਆਸਪੁਰਾ ਫਾਟਕ, ਡਾਬਾ ਰੋਡ ਤੇ ਸ਼ੇਰਪੁਰ ਚੌਕ ਤੱਕ ਕਰੀਬ 5-6 ਕਿਲੋਮੀਟਰ ਦੇ ਸ਼ਾਮ ਵੇਲੇ ਲੱਗਦੇ ਟਰੈਫਿਕ ਜਾਮ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਲੰਬੇ ਟ੍ਰੈਫਿਕ ਜਾਮ ਦੇ ਮੁੱਖ ਤਿੰਨ ਕਾਰਨ ਹਨ ਜਿਨ੍ਹਾਂ ਕਰਕੇ ਇਹ ਟ੍ਰੈਫਿਕ ਸਮੱਸਿਆ ਆ ਰਹੀ ਹੈ, ਪਹਿਲਾ ਸੜਕ ਨਿਰਮਾਣ ਕਾਰਜ਼ਾਂ ਦੀ ਮੱਠੀ ਰਫ਼ਤਾਰ, ਦੂਜਾ ਸੜਕਾਂ ਦੇ ਕਿਨਾਰਿਆਂ ‘ਤੇ ਪਿਆ ਐਨ.ਐਚ.ਏ.ਆਈ. ਦਾ ਮਲਬਾ, ਤੀਜ਼ਾ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਲਦ ਇਨ੍ਹਾਂ ਖਾਮੀਆਂ ਨੂੰ ਦਰੁਸਤ ਕੀਤਾ ਜਾਵੇ।

ਇਸ ਦੇ ਨਾਲ-ਨਾਲ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਢੰਡਾਰੀ ਵਿਖੇ ਬੀ.ਐਸ.ਯੂ.ਪੀ. ਸਕੀਮ ਤਹਿਤ ਬਣ ਰਹੇ ਫਲੈਟਾਂ ਦਾ ਵੀ ਮੁਆਇਨਾ ਕੀਤਾ ਗਿਆ ਅਤੇ ਨੇੜੇ ਹੀ ਢੰਡਾਰੀ ਸਥਿਤ ਸੀ.ਐਂਡ.ਡੀ. ਵੇਸਟ ਮੈਨਜਮੈਂਟ ਨਾਲ ਵੀ ਮੁਲਾਕਾਤ ਕੀਤੀ ਅਤੇ ਉਦਯੋਪਤੀਆਂ ਦੀ ਪ੍ਰੇਸ਼ਾਨੀਆਂ ਸੁਣੀਆਂ ਅਤੇ ਵਡਮੁੱਲੇ ਸੁਝਾਅ ਲਏ। ਇਸ ਮੌਕੇ ਵਿਧਾਇਕਾ ਛੀਨਾ ਦੇ ਪੀ ਏ ਹਰਪ੍ਰੀਤ ਸਿੰਘ, ਐਸ ਡੀ ਬਾਜਵਾ, ਲਖਬੀਰ ਬਦੋਵਾਲ, ਸਤਨਾਮ ਸਿੰਘ, ਸੁਰਿੰਦਰ ਮੈਪਕੋ ਵੀ ਉਚੇਚੇ ਤੌਰ ‘ਤੇ ਹਾਜਰ ਸਨ।

Facebook Comments

Trending

Copyright © 2020 Ludhiana Live Media - All Rights Reserved.