Connect with us

ਪੰਜਾਬੀ

ਪੰਜਾਬ ‘ਚ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ 5 ਦਿਨਾਂ ਦਾ ਹਾਲ

Published

on

New update about the weather in Punjab, know the situation for the next 5 days

ਲੁਧਿਆਣਾ : ਮਈ ਮਹੀਨੇ ’ਚ ਪੱਛਮੀ ਪੌਣਾਂ ਦੇ ਦਬਾਅ ਕਾਰਨ ਪੰਜਾਬ ਦੇ ਲੋਕਾਂ ਨੂੰ ਪਹਾੜੀ ਸੂਬਿਆਂ ਵਰਗਾ ਅਹਿਸਾਸ ਹੋਇਆ, ਪਾਰਾ ਵਧਦਿਆਂ ਹੀ ਰਿਮ-ਝਿਮ ਬਾਰਿਸ਼ ਨੇ ਦਸਤਕ ਦੇ ਕੇ ਗਰਮੀ ਤੋਂ ਰਾਹਤ ਦਿੱਤੀ। ਇਸ ਵਾਰ ਜੂਨ ਮਹੀਨੇ ’ਚ ਵੀ ਕੁਝ ਦਿਨ ਦੀ ਗਰਮੀ ਪੈਣ ਤੋਂ ਬਾਅਦ ਬੀਤੇ ਦਿਨ ਚੱਲੀਆਂ ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਮੌਸਮ ’ਚ ਠੰਡਕ ਲੈ ਆਂਦੀ।

ਸੂਤਰਾਂ ਅਨੁਸਾਰ ਆਉਣ ਵਾਲੇ 5 ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਕੱਲ ਦੇ ਮੁਕਾਬਲੇ ਅੱਜ ਤਾਪਮਾਨ ’ਚ 4.8 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ, ਜੋ ਔਸਤਨ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਪਟਿਆਲਾ ਦਾ 41.9 ਡਿਗਰੀ ਸੈਲਸੀਅਸ ਰਿਹਾ।

Facebook Comments

Trending