Connect with us

ਇੰਡੀਆ ਨਿਊਜ਼

ਪ੍ਰੋਫੈਸਰਾਂ ਦੀ ਨਿਯੁਕਤੀ ਲਈ ਨਵੇਂ ਨਿਯਮ, PU ’ਚ ਹੁਣ ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਸਿੱਧੀ ਭਰਤੀ

Published

on

New rules for appointment of professors, PU will now have direct recruitment for these posts

ਚੰਡੀਗੜ੍ਹ : ਪੀਯੂ ਪ੍ਰਸ਼ਾਸਨ ਨੇ ਪ੍ਰੋਫੈਸਰਾਂ ਦੇ ਅਹੁਦਿਆਂ ਦੀ ਭਰਤੀ ਲਈ ਨਵੇਂ ਨਿਯਮਾਂ ਨੂੰ ਫਾਈਨਲ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਜੀਸੀ ਗਾਈਡਲਾਈਨ 2018 ਤਹਿਤ ਪੀਯੂ ਕੁਲਪਤੀ ਵੱਲੋਂ ਡੀਯੂਆਈ ਦੀ ਅਗਵਾਈ ’ਚ ਗਠਿਤ ਕਮੇਟੀ ਨੇ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ’ਚ ਮਹੱਤਵਪੂਰਨ ਮੀਟਿੰਗ ਹੋਈ ਜਿਸ ਵਿਚ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਅਤੇ ਪ੍ਰੋਫੈਸਰ ਅਹੁਦਿਆਂ ਲਈ ਨਵੇਂ ਨਿਯਮਾਂ ਤਹਿਤ ਨਵੀਂ ਭਰਤੀ ਨਿਯਮਾਂ ਨੂੰ ਮਨਜ਼ੂਰੀ ਦੇਣ ਲਈ ਮੰਥਨ ਹੋਇਆ।

ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਉਮੀਦਵਾਰਾਂ ਦੀ ਸ਼ਾਰਟਲਿਸਟ ਲਈ ਪੰਜਾਬ ਰਿਕਰੂਟਮੈਂਟ ਰੂਲਜ਼ ਨੂੰ ਹੀ ਮੰਨਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਪੰਜਾਬ ਤੋਂ ਰਿਕਰੂਟਮੈਂਟ ਰੂਲਜ਼ ਅਗਲੇ ਹਫਤੇ ਤਕ ਪੀਯੂ ਪ੍ਰਸ਼ਾਸਨ ਕੋਲ ਪਹੁੰਚ ਜਾਣਗੇ। ਅਕਤੂਬਰ ’ਚ ਨਵੀਂ ਸੈਨੇਟ ਅਤੇ ਸਿੰਡੀਕੇਟ ਦੀ ਮਨਜ਼ੂਰੀ ਤੋਂ ਬਾਅਦ ਇਸ ਸਾਲ ਦੇ ਅੰਤ ਤਕ ਪੀਯੂ ’ਚ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਯੂਨੀਵਰਸਿਟੀ ਪੱਧਰ ’ਤੇ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਯੂਜੀਸੀ ਦੀ ਗਾਈਡਲਾਈਨ ਤਹਿਤ ਨਿਯਮਾਂ ਨੂੰ ਮਨਜ਼ੂਰੀ ਮਿਲਣੀ ਜ਼ਰੂਰੀ ਹੁੰਦੀ ਹੈ। ਹਾਲੇ ਤਕ ਅਸਿਸਟੈਂਟ ਪ੍ਰੋਫੈਸਰ ਅਹੁਦਿਆਂ ’ਤੇ ਭਰਤੀ ਲਈ ਬਿਨੈ ਕਰਨ ਤੋਂ ਬਾਅਦ ਪੀਯੂ ਪ੍ਰਸ਼ਾਸਨ ਆਪਣੇ ਪੱਧਰ ’ਤੇ ਸ਼ਾਰਟ ਲਿਸਟ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਉਂਦਾ ਸੀ।

ਨਵੇਂ ਨਿਯਮਾਂ ਤਹਿਤ ਹਾਲੇ ਤਕ ਇਕ ਅਹੁਦੇ ਲਈ 6 ਤੋਂ ਅੱਠ ਗੁਣਾ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ। ਐਸੋਸੀਏਟ ਅਤੇ ਪ੍ਰੋਫੈਸਰ ਅਹੁਦਿਆਂ ’ਤੇ ਹਾਲੇ ਪੀਯੂ ’ਚ ਸਿੱਧੇ ਤੌਰ ’ਤੇ ਕੋਈ ਭਰਤੀ ਨਹੀਂ ਹੋ ਰਹੀ ਸੀ ਪਰ ਹੁਣ ਪੀਯੂ ਇਨ੍ਹਾਂ ਅਹੁਦਿਆਂ ’ਤੇ ਵੀ ਭਰਤੀ ਕਰੇਗੀ।

Facebook Comments

Trending