ਪੰਜਾਬੀ

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਨਵੇਂ ਪ੍ਰਿੰਸੀਪਲ ਦਾ ਆਗਮਨ

Published

on

ਲੁਧਿਆਣਾ : ਅੱਜ ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਨਵੇਂ ਪ੍ਰਿੰਸੀਪਲ ਡਾ ਪ੍ਰਦੀਪ ਸਿੰਘ ਵਾਲੀਆ ਨੇ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ। ਵਿਦਿਆ ਦੇ ਖੇਤਰ ਦੇ ਇਸ ਮਹਾਨ ਸਖਸ਼ੀਅਤ ਦਾ ਸਵਾਗਤ ਕਾਲਜ ਕੌਂਸਲ ਦੇ ਸਾਰੇ ਮੈਂਬਰਾਂ ਵਲੋਂ ਕੀਤਾ ਗਿਆ। ਇਨ੍ਹਾਂ ਨੇ ਆਪਣੀ ਪੋਸਟ ਗਰੈਜੂਏਟ ਤੱਕ ਦੀ ਸਿਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਅਤੇ 2009 ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ।

1993 ਤੋਂ ਸਰਕਾਰੀ ਕਾਲਜ ਚੰਡੀਗੜ੍ਹ ਵਿਚ ਸੇਵਾ ਨਿਭਾਉਂਦੇ ਰਹੇ, 2012 ਵਿੱਚ ਪੰਜਾਬ ਸਰਕਾਰ ਵਲੋਂ ਪ੍ਰੋਫੈਸਰ ਦੀ ਉਪਾਧੀ ਨਾਲ ਨਿਵਾਜਿਆ ਗਿਆ। ਸਖਸ਼ੀਅਤ ਦੀ ਗਰਿਮਾ ਨੂੰ ਵੇਖਦਿਆਂ ਸਰਕਾਰ ਵਲੋ ਯੂਨੀਵਰਸਿਟੀ ਵਲੋ ਅਤੇ ਵੱਖ ਵੱਖ ਵਿਭਾਗਾਂ ਅਤੇ ਕੌਸਲ ਵਲੋ ਉਚੇਰੀ ਉਪਾਧੀਆਂ ਉਪਰ ਨਿਵਾਜਿਆ ਗਿਆ ।

ਵਣਜ ਵਿਭਾਗ ਵਿੱਚ ਇਨ੍ਹਾਂ ਦਾ 25 ਸਾਲ ਦਾ ਤਜਰਬਾ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਨੂੰ ਵਿਸ਼ੇਸ਼ ਬੁਲੰਦੀਆਂ ਉੱਪਰ ਲੈ ਜਾਵੇਗਾ। ਵਿਦਿਅਕ ਖੇਤਰ ਦੀ ਇਸ ਖਾਸ ਸਖਸ਼ੀਅਤ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਆਪਣੇ ਕਾਲਜ ਵਿਖੇ ਅਨਮੋਲ ਸੇਵਾਵਾਂ ਨਿਭਾਈਆਂ ਹਨ।

15 ਦੇ ਕਰੀਬ ਕੌਂਸਲ ਵਿੱਚ ਐਸੋਸੀਏਸ਼ਨ ਅਤੇ ਮੈਬਰ ਹਨ। ਆਪਣੇ ਵਿਸ਼ੇ ਵਿੱਚ 10 ਕਿਤਾਬਾਂ ਪਾਠਕਾਂ ਅਤੇ ਵਿਦਿਆਰਥੀਆਂ ਦੀ ਝੋਲੀ ਪਾਈਆਂ। ਅੱਠ ਰਾਸ਼ਟਰੀ ਖੋਜ ਪੱਤਰ ਅਤੇ ਤਿੰਨ ਅੰਤਰਰਾਸ਼ਟਰੀ ਪੱਧਰ ਦੇ ਖੋਜ ਪੱਤਰ ਲਿਖੇ। 8 ਦੇ ਕਰੀਬ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਵਿੱਚ ਹਿੱਸਾ ਲਿਆ। 75 ਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਵਿਚ ਆਪਣੇ ਖੋਜ ਪਤਰ ਪ੍ਰਸਤੁਤ ਕੀਤੇ। ਅਜਿਹੀ ਸੁਨਹਿਰੀ ਸਖਸ਼ੀਅਤ ਦਾ ਕਾਲਜ ਪ੍ਰਿੰਸੀਪਲ ਹੋਣਾ ਕਾਲਜ ਲਈ ਇਕ ਉਪਲੱਬਧੀ ਅਤੇ ਮਾਣ ਹੈ।

Facebook Comments

Trending

Copyright © 2020 Ludhiana Live Media - All Rights Reserved.