Connect with us

ਪੰਜਾਬੀ

ਟ੍ਰਾਂਸਪੋਰਟ ਵਿਭਾਗ ਵਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

Published

on

New orders issued by the transport department regarding high security number plates

ਲੁਧਿਆਣਾ : ਪੰਜਾਬ ਸਰਕਾਰ ਨੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਸਮਾਂ ਸੀਮਾ 30 ਜੂਨ ਤੈਅ ਕੀਤੀ ਹੈ। ਪਲੇਟ ਲਗਾਉਣ ਦਾ ਸਾਰੇ ਵਾਹਨ ਮਾਲਕਾਂ ਲਈ ਆਖਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਡੇਟ ਨਹੀਂ ਵਧਾਈ ਜਾਵੇਗੀ। ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਫਾਈਨਲ ਨੋਟਿਸ ਹੈ।

ਜਾਰੀ ਕੀਤੇ ਨੋਟਿਸ ’ਚ ਐੱਸ. ਟੀ. ਸੀ. ਨੇ ਕਿਹਾ ਕਿ ਦਿ ਸੈਂਟਰਲ ਮੋਟਰ ਵ੍ਹੀਕਲਸ ਰੂਲਸ 1989 ਦੇ ਰੂਲ 50 ਅਨੁਸਾਰ ਸਾਰੇ ਕੈਟਾਗਿਰੀ ਦੇ ਵਾਹਨਾਂ ਦੋਪਹੀਆ, 3 ਪਹੀਆ, ਲਾਈਨ ਮੋਟਰ ਵ੍ਹੀਕਲ ਪੇਸੈਂਜਰ ਕਾਰ, ਭਾਰੀ ਕਮਰਸ਼ੀਅਲ ਵਾਹਨ, ਟਰੈਕਟਰ ਆਦਿ ਲਈ ਐੱਚ. ਐੱਸ. ਆਰ. ਪੀ. ਫਿੱਟ ਕਰਵਾਉਣਾ ਜ਼ਰੂਰੀ ਹੈ।

ਦੱਸ ਦੇਈਏ ਕਿ ਹੁਣ ਡੈੱਡਲਾਈਨ ’ਚ ਸਿਰਫ 18 ਦਿਨ ਦਿਨ ਹੀ ਬਚੇ ਹਨ। ਇਸ ਤਰ੍ਹਾਂ ਲੁਧਿਆਣਾ ’ਚ ਵੱਡੀ ਗਿਣਤੀ ’ਚ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗ ਸਕੀ ਤਾਂ ਇੰਨੇ ਘੱਟ ਸਮੇਂ ’ਚ ਇੰਨੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਪਾਉਣਾ ਸੰਭਵ ਨਹੀਂ ਲੱਗ ਰਿਹਾ ਹੈ।

ਜਾਣਕਾਰੀ ਮੁਤਾਬਕ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਨਾ ਲਗਾਉਣ ’ਤੇ ਵ੍ਹੀਕਲ ਐਕਟ 1988 ਦੀ 177 ਧਾਰਾ ਤਹਿਤ ਕ੍ਰਾਈਮ ਮੰਨਿਆ ਜਾਵੇਗਾ। ਉੱਥੇ ਪਹਿਲਾਂ ਵਾਰ 2000 ਅਤੇ ਇਸ ਤੋਂ ਬਾਅਦ 3000 ਜ਼ੁਰਮਾਨਾ ਲਗਾਇਆ ਜਾਵੇਗਾ।

Facebook Comments

Trending