ਪੰਜਾਬੀ

ਹਲਕਾ ਲੁਧਿਆਣਾ ਪੂਰਬੀ ‘ਚ ਪੈਂਦੇ ਸਰਕਾਰੀ ਕਾਲਜ਼ ‘ਚ ਨਵੇਂ ਕੋਰਸ ਜਲਦ ਸੁਰੂ ਕਰਵਾਏ ਜਾਣ – ਵਿਧਾਇਕ ਭੋਲਾ

Published

on

ਲੁਧਿਆਣਾ : ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਵਿਸ਼ੇਸ਼ ਤੌਰ ‘ਤੇ ਧਿਆਨ ਵਿੱਚ ਲਿਆਂਦਾ ਗਿਆ ਕਿ ਹਲਕਾ ਲੁਧਿਆਣਾ ਪੂਰਬੀ ਵਿੱਚ ਪੈਂਦੇ ਨਵੇਂ ਸਰਕਾਰੀ ਕਾਲਜ਼ ਵਿੱਚ ਨਵੇਂ ਕੋਰਸ ਸੁਰੂ ਕਰਵਾਏ ਜਾਣ।

ਵਿਧਾਇਕ ਭੋਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਸ ਕਾਲਜ਼ ਵਿੱਚ ਸਿਰਫ ਆਰਟਸ ਵਿਸ਼ੇ ਹੀ ਪੜ੍ਹਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ 31 ਅਗਸਤ, 2022 ਕਾਲਜ਼ ਵਿੱਚ ਨਵੀਂਆਂ ਕਲਾਸਾਂ ਸੁ਼ਰੂ ਕੀਤੀਆਂ ਜਾਣੀਆਂ ਹਨ ਜਿਸ ਤਹਿਤ ਹਲਕਾ ਪੂਰਬੀ ਦੇ ਵਿਦਿਆਰਥੀਆਂ ਲਈ ਕਾਲਜ਼ ਵਿੱਚ ਬੀ.ਬੀ.ਏ., ਬੀ.ਸੀ.ਏ., ਬੀ.ਐਸ.ਸੀ., ਬੀ.ਕਾਮ, ਕੰਪਿਊਟਰ ਆਦਿ ਦੀਆਂ ਵੀ ਕਲਾਸਾਂ ਸੁਰੂ ਕਰਵਾਈਆਂ ਜਾਣ। ਉਨ੍ਹਾ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਤਕਨੀਕੀ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।

ਉਨ੍ਹਾਂ ਸੈਸ਼ਨ ਦੌਰਾਨ ਆਵਾਰਾ ਪਸ਼ੂਆਂ ਦਾ ਵੀ ਮੁੱਦਾ ਚੁੱਕਿਆ ਅਤੇ ਕਿਹਾ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਘੁੰਮਦੇ ਹਨ ਜੋ ਅਕਸਰ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ। ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬੇਹੱਦ ਸੰਵੇਦਨਸ਼ੀਲ ਹੈ ਜਿਸਦੇ ਤਹਿਤ ਸਰਕਾਰੀ ਸਕੂਲਾਂ/ਕਾਲਜ਼ਾਂ ਦੇ ਨਵੀਨੀਕਰਣ ਦੇ ਨਾਲ-ਨਾਲ ਅਪਗ੍ਰੇਡ ਵੀ ਕੀਤੇ ਜਾ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.