Connect with us

ਪੰਜਾਬ ਨਿਊਜ਼

ਨਵੀਂ ਕੈਬਨਿਟ ਤੈਅ, ਜਾਣੋ ਕਿਨ੍ਹਾਂ ਚਿਹਰਿਆਂ ਨੂੰ ਮਿਲ ਰਿਹੈ ਮੌਕਾ

Published

on

New cabinet set, find out which faces are getting the chance

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਵਿੱਚ ਰਾਜ ਦੇ ਨਵੇਂ ਮੰਤਰੀ ਮੰਡਲ ਦਾ ਫੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੇਸੀ ਵੇਣੂਗੋਪਾਲ, ਹਰੀਸ਼ ਰਾਵਤ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ। ਅੱਜ ਇਸ ਦਾ ਖੁਲਾਸਾ ਹੋ ਸਕਦਾ ਹੈ।

ਪਾਰਟੀ ਦੇ ਸੂਤਰ ਦੱਸਦੇ ਹਨ ਕਿ ਭਾਵੇਂ ਹੀ ਚੰਨੀ ਨੂੰ ਇਕਲਿਆਂ ਦਿੱਲੀ ਬੁਲਾਇਆ ਗਿਆ ਹੋਵੇ ਪਰ ਪਾਰਟੀ ਨੇ ਕੈਬਨਿਟ ਵਿਚ ਕੌਣ-ਕੌਣ ਚਿਹਰੇ ਹੋ ਸਕਦੇ ਹਨ, ਨੂੰ ਲੈ ਕੇ ਸਿੱਧੂ ਨਾਲ ਚਰਚਾ ਕਰ ਲਈ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਨਵੀਂ ਕੈਬਨਿਟ ਵਿਚ ਪੁਰਾਣੇ ਅਤੇ ਨਵੇਂ ਚਿਹਰਿਆਂ ਦਾ ਸੁਮੇਲ ਹੋਣ ਵਾਲਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਸ਼ਾਮਲ ਰਹੇ ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਵਰਗੇ ਨਾਂ ਤਾਂ ਨਵੀਂ ਕੈਬਨਿਟ ਵਿਚ ਵੀ ਹੋਣਗੇ ਹੀ ਪਰ ਕੈਪਟਨ ਦੇ ਸਭ ਤੋਂ ਕਰੀਬੀ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਵਰਗੇ ਚਿਹਰਿਆਂ ਨੂੰ ਕੈਬਨਿਟ ਵਿਚ ਸਥਾਨ ਮਿਲਣ ਦੀ ਸੰਭਾਵਨਾ ਘੱਟ ਹੀ ਹੈ।

ਉੱਥੇ, ਬਲਬੀਰ ਸਿੱਧੂ ਦਾ ਪੱਤਾ ਵੀ ਕੱਟ ਸਕਦਾ ਹੈ। ਪਾਰਟੀ ਇਸ ਲਈ ਵੀ ਕੈਪਟਨ ਸਰਕਾਰ ਦੇ ਕੁਝ ਇਕ ਕੈਬਨਿਟ ਮੰਤਰੀਆਂ ਨੂੰ ਨਵੀਂ ਕੈਬਨਿਟ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮਲਾ ਕਰਨ ਲਈ ਓਪਨ ਫੀਲਡ ਨਾ ਮਿਲ ਜਾਵੇ। ਕੈਪਟਨ ਪਹਿਲਾਂ ਤੋਂ ਹੀ ਕਾਫੀ ਹਮਲਾਵਰ ਹਨ।

ਸਿਰਫ਼ ਹਿੰਦੂ ਹੋਣ ਕਾਰਨ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਖੁੰਝੇ ਸੁਨੀਲ ਜਾਖੜ ਨੂੰ ਵੀ ਪਾਰਟੀ ਨਵੀਂ ਜ਼ਿੰਮੇਦਾਰੀ ਦੇਣ ਦੀ ਤਿਆਰੀ ਵਿਚ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਜਾਖੜ ਨੂੰ ਏਅਰਪੋਰਟ ’ਤੇ ਬੁਲਾਇਆ ਸੀ। ਜਾਖੜ ਰਾਹੁਲ ਦੇ ਨਾਲ ਹੀ ਦਿੱਲੀ ਗਏ ਸਨ। ਰਾਹੁਲ ਨੇ ਵੀ ਜਾਖੜ ਨੂੰ ਕੈਬਨਿਟ ਵਿਚ ਆਉਣ ਲਈ ਕਿਹਾ ਪਰ ਉਨ੍ਹਾਂ ਹਾਮੀ ਨਹੀਂ ਭਰੀ। ਉਦੋਂ ਤੋਂ ਹੀ ਰਾਹੁਲ ਗਾਂਧੀ ਜਾਖੜ ਲਈ ਨਵੀਂ ਭੂਮਿਕਾ ਦੀ ਤਲਾਸ਼ ਕਰ ਰਹੇ ਹਨ।

Facebook Comments

Trending