Connect with us

ਇੰਡੀਆ ਨਿਊਜ਼

ਗੋਆ ‘ਚ ਨੇਪਾਲ ਦੇ ਮੇਅਰ ਦੀ ਬੇਟੀ ਲਾਪਤਾ, ਓਸ਼ੋ ਆਸ਼ਰਮ ‘ਚ ਲਗਾ ਰਹੀ ਸੀ ਧਿਆਨ, 2 ਦਿਨਾਂ ਤੋਂ ਪੁਲਸ ਕਰ ਰਹੀ ਸੀ ਭਾਲ

Published

on

ਪਣਜੀ : ਨੇਪਾਲ ਤੋਂ ਗੋਆ ਘੁੰਮਣ ਆਈ ਇਕ ਲੜਕੀ ਉਥੋਂ ਲਾਪਤਾ ਦੱਸੀ ਜਾ ਰਹੀ ਹੈ। ਇਸ ਲੜਕੀ ਦੀ ਪਛਾਣ ਆਰਤੀ ਹਮਾਲ ਵਜੋਂ ਹੋਈ ਹੈ, ਜੋ ਕਿ ਨੇਪਾਲ ਦੇ ਧਨਗੜ੍ਹੀ ਦੇ ਮੇਅਰ ਗੋਪਾਲ ਹਮਾਲ ਦੀ ਪੁੱਤਰੀ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਓਸ਼ੋ ਆਸ਼ਰਮ ‘ਚ ਰਹਿ ਰਹੀ ਸੀ। ਪੁਲਸ ਨੇ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਆਰਤੀ ਪਿਛਲੇ ਕੁਝ ਮਹੀਨਿਆਂ ਤੋਂ ਗੋਆ ‘ਚ ਸੀ। ਉਨ੍ਹਾਂ ਨੂੰ ਆਖਰੀ ਵਾਰ 25 ਮਾਰਚ ਨੂੰ ਗੋਆ ਦੇ ਅਸ਼ਵੇਮ ਇਲਾਕੇ ‘ਚ ਦੇਖਿਆ ਗਿਆ ਸੀ। ਉਦੋਂ ਤੋਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਨੇਪਾਲੀ ਅਖਬਾਰ ‘ਦਿ ਹਿਮਾਲੀਅਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਉਹ ਪਿਛਲੇ ਕੁਝ ਮਹੀਨਿਆਂ ਤੋਂ ਓਸ਼ੋ ਮੈਡੀਟੇਸ਼ਨ ਸੈਂਟਰ ਨਾਲ ਜੁੜੀ ਹੋਈ ਸੀ।

ਧਨਗੜ੍ਹੀ ਦੇ ਮੇਅਰ ਗੋਪਾਲ ਹਮਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਲੋਕਾਂ ਨੂੰ ਆਪਣੀ ਵੱਡੀ ਧੀ ਨੂੰ ਲੱਭਣ ਲਈ ਮਦਦ ਦੀ ਅਪੀਲ ਕੀਤੀ ਹੈ। ਗੋਪਾਲ ਨੇ ਦੱਸਿਆ ਕਿ ਆਰਤੀ ਦੇ ਦੋਸਤ ਨੇ ਪਰਿਵਾਰ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ।

ਗੋਪਾਲ ਹਮਲ ਨੇ ਐਕਸ ‘ਤੇ ਇਕ ਪੋਸਟ ਵਿਚ ਲਿਖਿਆ, ‘ਮੇਰੀ ਵੱਡੀ ਧੀ ਆਰਤੀ, ਇਕ ਓਸ਼ੋ ਸਿਮਰਨ ਕਰਨ ਵਾਲੀ ਹੈ, ਜੋ ਕੁਝ ਮਹੀਨਿਆਂ ਤੋਂ ਗੋਆ ਵਿਚ ਰਹਿ ਰਹੀ ਹੈ। ਹਾਲਾਂਕਿ, ਮੈਨੂੰ ਉਸਦੇ ਦੋਸਤ ਦਾ ਸੁਨੇਹਾ ਮਿਲਿਆ ਹੈ ਕਿ ਜ਼ੋਰਬਾ ਦੇ ਅਸ਼ਵੇਮ ਬ੍ਰੀਜ਼ ਦੇ ਕੋਲ ਉਸਦਾ ਆਰਤੀ ਨਾਲ ਸੰਪਰਕ ਟੁੱਟ ਗਿਆ ਹੈ। ਮੈਂ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਗੋਆ ਵਿੱਚ ਰਹਿੰਦੇ ਲੋਕ ਮੇਰੀ ਧੀ ਆਰਤੀ ਦੀ ਭਾਲ ਵਿੱਚ ਮਦਦ ਕਰਨ।

ਉਸ ਨੇ ਸੋਸ਼ਲ ਮੀਡੀਆ ‘ਤੇ ਤਿੰਨ ਫ਼ੋਨ ਨੰਬਰ ਵੀ ਸਾਂਝੇ ਕੀਤੇ ਹਨ, ਜੇਕਰ ਉਸ ਨੂੰ ਆਪਣੀ ਧੀ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸੰਪਰਕ ਕਰਨ। ਉਸ ਨੇ ਐਕਸ ‘ਤੇ ਲਿਖਿਆ, ‘ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਮੇਰੀ ਬੇਟੀ ਦੀ ਭਾਲ ਵਿਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ 9794096014 / 8273538132 / 9389607953 ‘ਤੇ ਸੰਪਰਕ ਕਰੋ।’

 

Facebook Comments

Trending