ਪੰਜਾਬੀ
ਭੈਣ ਰੁਬਿਨਾ ਦੇ ਵਿਆਹ ‘ਚ ਨੀਰੂ ਬਾਜਵਾ ਦਾ ਲੁੱਕ ਬਣਿਆ ਖਿੱਚ ਦਾ ਕੇਂਦਰ, ਵੇਖੋ ਖ਼ੂਬਸੂਰਤ ਤਸਵੀਰਾਂ
Published
3 years agoon

ਬੀਤੇ ਦਿਨੀਂ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਹੋਇਆ ਹੈ। ਕੁਝ ਘੰਟੇ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗੁਰਬਖਸ਼ ਦੀ ਪੱਗ ‘ਤੇ ਕਲਗੀ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦੂਜੀ ਤਸਵੀਰ ‘ਚ ਗੁਰਬਖਸ਼ ਪੂਰਾ ਤਿਆਰ ਹੋ ਕੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਭਾਰਤੀ ਰਸਮਾਂ ਅਨੁਸਾਰ ਲਾੜੇ ਦੇ ਸਿਰ ‘ਤੇ ਕਲਗੀ ਉਸ ਦੀ ਭੈਣ ਸਜਾਉਂਦੀ ਹੈ। ਨੀਰੂ ਬਾਜਵਾ ਨੇ ਗੁਰਬਖਸ਼ ਨੂੰ ਆਪਣਾ ਭਰਾ ਬਣਾਇਆ ਹੈ, ਜਿਸ ਕਰਕੇ ਉਸ ਨੇ ਇਹ ਰਸਮ ਅਦਾ ਕੀਤੀ ਹੈ। ਨੀਰੂ ਬਾਜਵਾ ਨੇ ਇਸ ਤਸਵੀਰ ਨੂੰ ਪੋਸਟ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ, ”My brother❤️ we are so proud of you @gchahal …. Beautiful day… it actually feels like we truly are a family🙏🏼।”
ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ‘ਚ ਉਹ ਆਪਣੀ ਭੈਣ ਰੁਬਿਨਾ ਬਾਜਵਾ ਨਾਲ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਰੁਬਿਨਾ ਨੇ ਲਾਲ ਰੰਗ ਦਾ ਸ਼ਰਾਰਾ ਸੂਟ ਤੇ ਹੱਥਾਂ ‘ਚ ਚੂੜਾ ਪਾਇਆ ਹੋਇਆ ਹੈ।
ਗੁਰਬਖਸ਼ ਚਾਹਲ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਸ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ ‘ਚ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਆਪਣੀਆਂ ਵੀ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬਹੁਤ ਸੋਹਣੀ ਲੁੱਕ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪਤੀ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਉਹ ਸਮੁੰਦਰ ਕਿਨਾਰੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਬਾਜਵਾ ਫ਼ੈਮਿਲੀ ‘ਚ ਵਿਆਹ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਅਦਾਕਾਰਾ ਨੀਰੂ ਬਾਜਵਾ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੇ ਹਰ ਫ਼ੰਕਸ਼ਨ ਦੀਆਂ ਤਸਵੀਰਾਂ ਪੋਸਟ ਕਰ ਰਹੀ ਹੈ।
ਰੁਬੀਨਾ ਬਾਜਵਾ ਹਾਲ ਹੀ ‘ਚ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਅਖਿਲ ਨਾਲ ਨਜ਼ਰ ਆਈ ਸੀ। ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆਈ ਸੀ। ਇਸ ਦੇ ਨਾਲ-ਨਾਲ ਉਹ ਆਪਣੀ ਭੈਣ ਨੀਰੂ ਬਾਜਵਾ ਤੇ ਰੌਸ਼ਨ ਪ੍ਰਿੰਸ ਨਾਲ ਫ਼ਿਲਮ ‘ਬਿਊਟੀਫ਼ੁਲ ਬਿੱਲੋ’ ‘ਚ ਵੀ ਨਜ਼ਰ ਆਈ ਸੀ।
You may like
-
ਵਿਆਹ ਦੇ 5 ਮਹੀਨਿਆਂ ਬਾਅਦ, ਪਤਨੀ ਨੇ ਆਪਣੇ ਫੌਜੀ ਪਤੀ ਤੋਂ ਤੰਗ ਆ ਕੇ ਚੁੱਕਿਆ ਇਹ ਕਦਮ…..
-
ਪੰਜਾਬ ‘ਚ ਸਖ਼ਤ Order, 21 ਸਾਲ ਤੋਂ ਘੱਟ ਉਮਰ ਵਾਲੇ ਲੜਕੇ ਦੀ ਸ਼ਾਦੀ…
-
ਨਵੇਂ ਲਾੜੇ ਦੀਆਂ ਸਾਰੀਆਂ ਖੁਸ਼ੀਆਂ ਰਹਿ ਗਈਆਂ ਅਧੂਰੀਆਂ, ਵਿਆਹ ਦੇ 5 ਦਿਨ ਹੀ ਸਭ ਕੁਝ ਹੋਇਆ ਬਰਬਾਦ
-
ਪੰਜਾਬ ‘ਚ ਵਿਆਹ ਵਾਲੇ ਘਰ ‘ਚ ਧ. ਮਾਕਾ! 3 ਦੀ ਮੌ. ਤ
-
ਅਮਰੀਕਾ ‘ਚ ਪੰਜਾਬ ਦੇ ਵਿਅਕਤੀ ਦੀ ਮੌ. ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
-
ਵਿਆਹ ਤੋਂ ਬਾਅਦ ਕੈਨੇਡਾ ਚਲੀ ਗਈ ਪਤਨੀ, ਪਤੀ ਨੇ ਪਿੱਛੇ ਤੋਂ ਕੀਤਾ ਇਹ ਕਾਂਡ