ਲੁਧਿਆਣਾ : ਸ਼੍ਰੀ ਜਗਦੀਸ਼ ਵਿਸ਼ਵਕਰਮਾ ਉਦਯੋਗ ਮੰਤਰੀ, ਗੁਜਰਾਤ ਨੇ ਗੁਜਰਾਤ ਸਾਈਕਲ ਐਕਸਪੋ, ਅਹਿਮਦਾਬਾਦ ਵਿਖੇ ਨੀਲਮ ਸਾਈਕਲ ਦੀ ਪਹਿਲੀ ਇਲੈਕਟ੍ਰਿਕ ਸਾਈਕਲ ਲਾਂਚ ਕੀਤੀ। ਨੀਲਮ ਸਾਈਕਲ ਨੇ ਆਪਣੇ ਪਹਿਲੇ ਇਲੈਕਟ੍ਰਿਕ ਸਾਈਕਲ ਦੇ 3 ਮਾਡਲ ਲਾਂਚ ਕੀਤੇ ਹਨ ਜਿਨ੍ਹਾਂ ਦੀ 45-50 ਕਿਲੋਮੀਟਰ ਦੀ ਮਾਈਲੇਜ ਦੇ ਨਾਲ 25 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਸਪੀਡ ਸੀਮਾ ਹੈ, ਜਿਸ ਨੂੰ ਪੈਡਲਾਂ ਦੀ ਘੱਟ ਵਰਤੋਂ ਨਾਲ 60 ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ।
ਸ਼੍ਰੀ ਜਗਦੀਸ਼ ਵਿਸ਼ਵਕਰਮਾ ਉਦਯੋਗ ਮੰਤਰੀ, ਗੁਜਰਾਤ ਨੇ ਕਿਹਾ ਕਿ ਇਲੈਕਟ੍ਰਿਕ ਸਾਈਕਲ ਭਾਰਤ ਵਿੱਚ ਸਾਈਕਲਿੰਗ ਦਾ ਭਵਿੱਖ ਹਨ, ਉਨ੍ਹਾਂ ਨੇ ਸ਼੍ਰੀ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲ ਨੂੰ ਓਹਨਾ ਦੇ ਗੁਣਵੱਤਾ ਵਾਲੇ ਉਤਪਾਦਾਂ ਲਈ ਵਧਾਈ ਦਿੱਤੀ। ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਇਲੈਕਟ੍ਰਿਕ ਸਾਈਕਲ ਨਿਯਮਤ ਸਾਈਕਲ ਦੇ ਮੁਕਾਬਲੇ ਤੇਜ਼ ਹੁੰਦੇ ਹਨ ਅਤੇ ਇਹ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਮਨਚਾਹੀ ਮੰਜ਼ਿਲ ‘ਤੇ ਤੇਜ਼ੀ ਨਾਲ ਪਹੁੰਚਾਉਂਦੇ ਹਨ।