ਖੇਤੀਬਾੜੀ

ਵੱਧ ਝਾੜ ਦੇਣ ਵਾਲੀਆਂ ਤੇ ਕੀਟਾਣੂ ਰਹਿਤ ਫ਼ਸਲਾਂ ਦਾ ਵਿਕਾਸ ਕਰਨ ਦੀ ਲੋੜ -ਡਾ. ਇੰਦਰਜੀਤ ਸਿੰਘ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਵਲੋਂ ਇਕ ਕਾਰਜਸ਼ਾਲਾ ਕਰਵਾਈ ਗਈ ਜਿਸ ਦਾ ਵਿਸ਼ਾ ਅਣੁਵੰਸ਼ਿਕ ਸੋਧੀਆਂ ਫ਼ਸਲਾਂ ਦਾ ਪਸ਼ੂ ਖੁਰਾਕ ‘ਚ ਪ੍ਰਯੋਗ ਵਿਗਿਆਨ ਤੇ ਸੁਰੱਖਿਆ ਪਹਿਲੂ ਸੀ। ਇਹ ਕਾਰਜਸ਼ਾਲਾ ਪਸ਼ੂ ਪੌਸ਼ਟਿਕਤਾ ਸੰਬੰਧੀ ਭਾਰਤੀ ਸੁਸਾਇਟੀ ਤੇ ਬਾਇਓਟੈਕ ਕਨਸੋਰਸ਼ੀਅਮ ਇੰਡੀਆ ਲਿਮਟਿਡ ਦੇ ਸਾਂਝੇ ਸਹਿਯੋਗ ਨਾਲ ਕਰਵਾਈ ਗਈ ਸੀ।

ਕਾਰਜਸ਼ਾਲਾ ਵਿਚ ਵੱਖੋ-ਵੱਖਰੀਆਂ ਯੂਨੀਵਰਸਿਟੀਆਂ, ਕਿ੍ਸ਼ੀ ਵਿਗਿਆਨ ਕੇਂਦਰਾਂ, ਡੇਅਰੀ ਤੇ ਪੋਲਟਰੀ ਨਾਲ ਜੁੜੇ ਫੀਡ ਉਤਪਾਦਕਾਂ ਤੇ ਕਿਸਾਨਾਂ ਨੇ ਹਿੱਸਾ ਲਿਆ। ਸੁਸਾਇਟੀ ਦੇ ਪ੍ਰਧਾਨ ਡਾ. ਉਦੇਬੀਰ ਚਾਹਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਇਨ੍ਹਾਂ ਫ਼ਸਲਾਂ ਦੀ ਮਹੱਤਤਾ ਸੰਬੰਧੀ ਚਾਨਣਾ ਪਾਇਆ। ਡਾ. ਵਿਭਾ ਅਹੂਜਾ ਮੁੱਖ ਪ੍ਰਬੰਧਕੀ ਅਧਿਕਾਰੀ ਬਾਇਓਟੈਕ ਕਨਸੋਰਸ਼ੀਅਮ ਨੇ ਆਪਣੇ ਕੁੰਜੀਵਤ ਭਾਸ਼ਣ ‘ਚ ਪਸ਼ੂ ਖੁਰਾਕ ਵਜੋਂ ਇਨ੍ਹਾਂ ਫ਼ਸਲਾਂ ਦੇ ਸੁਰੱਖਿਆ ਪਹਿਲੂਆਂ ਸੰਬੰਧੀ ਗੱਲ ਕੀਤੀ।

ਉਪ ਕੁਲਪਤੀ ਵੈਰਟਨਰੀ ਯੂਨੀਵਰਸਿਟੀ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਅਮਰੀਕਾ ‘ਚ ਡੇਅਰੀ ਤੇ ਮੀਟ ਉਦਯੋਗ ਲਈ ਵਰਤੇ ਜਾਂਦੇ 95 ਪ੍ਰਤੀਸ਼ਤ ਪਸ਼ੂਆਂ ਨੂੰ ਇਨ੍ਹਾਂ ਫ਼ਸਲਾਂ ਦੀ ਖੁਰਾਕ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਖੁਰਾਕ ਦੀ ਲੋੜ ਲਗਾਤਾਰ ਵਧਣ ਦੇ ਕਾਰਨ ਸਾਨੂੰ ਵੱਧ ਝਾੜ ਦੇਣ ਵਾਲੀਆਂ ਤੇ ਕੀਟਾਣੂ ਰਹਿਤ ਫ਼ਸਲਾਂ ਦਾ ਵਿਕਾਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਣੁਵੰਸ਼ਿਕ ਸੋਧੀਆਂ ਫ਼ਸਲਾਂ ਸੰਬੰਧੀ ਮਿੱਥਾਂ ਨੂੰ ਵੀ ਸਪੱਸ਼ਟ ਕਰਨ ਦੀ ਜ਼ਰੂਰਤ ਹੈ।

ਵਿਚਾਰ ਵਟਾਂਦਰੇ ‘ਚ ਡਾ. ਐਨੀ ਬੈਨਸੀ ਪਸ਼ੂ ਪਾਲਣ ਵਿਭਾਗ ਭਾਰਤ ਸਰਕਾਰ, ਡਾ. ਪ੍ਰਵੀਨ ਛੁਨੇਜਾ ਪੀ. ਏ. ਯੂ. ਨੇ ਹਿੱਸਾ ਲਿਆ। ਡਾ. ਧਰਮ ਪਾਲ ਚੌਧਰੀ ਨੇ ਮੱਕੀ ਦੀ ਅਣੁਵੰਸ਼ਿਕ ਸੋਧੀ ਫ਼ਸਲ ਨੂੰ ਪਸ਼ੂ ਫੀਡ ਦੇ ਤੌਰ ‘ਤੇ ਵਰਤਣ ਸੰਬੰਧੀ ਵਿਆਖਿਆਨ ਦਿੱਤਾ। ਡਾ. ਮਿਲਿੰਦ ਰਤਨਾਪਾਰਖੇ ਨੇ ਸੋਇਆਬੀਨ ਵਿਚ ਪੌਸ਼ਟਿਕਤਾ ਗੁਣਾਂ ਦੀ ਚਰਚਾ ਕੀਤੀ। ਡਾ. ਪਵਨ ਕੁਮਾਰ ਨੇ ਪਸ਼ੂ ਖੁਰਾਕ ਗੁਣਵੱਤਾ ਦੀ ਜਾਂਚ ਕਰਨ ਸੰਬੰਧੀ ਨੁਕਤੇ ਸਾਂਝੇ ਕੀਤੇ।

Facebook Comments

Trending

Copyright © 2020 Ludhiana Live Media - All Rights Reserved.