ਪੰਜਾਬੀ

ਐਨਸੀਸੀ ਏਅਰ ਵਿੰਗ ਕੈਡਿਟਸ ਨੇ ਜੰਗੀ ਯਾਦਗਾਰ ਦੀ ਸਫਾਈ ਗਤੀਵਿਧੀ ਵਿੱਚ ਲਿਆ ਹਿੱਸਾ

Published

on

ਲੁਧਿਆਣਾ : ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੇ ਐਨਸੀਸੀ ਏਅਰ ਵਿੰਗ ਕੈਡਿਟਸ ਨੰਬਰ-4 ਪੰਜਾਬ ਏਅਰ ਸਕੁਐਡਰਨ ਨੇ ਆਪਣੀਆਂ ਮਾਸਿਕ ਗਤੀਵਿਧੀਆਂ ਦੇ ਹਿੱਸੇ ਵਜੋਂ ਨਹਿਰੂ ਰੋਜ਼ ਗਾਰਡਨ ਨੇੜੇ ਕਾਲਜ ਰੋਡ ‘ਤੇ ਜੰਗੀ ਯਾਦਗਾਰ ਦੀ ਸਫਾਈ ਗਤੀਵਿਧੀ ਵਿੱਚ ਹਿੱਸਾ ਲਿਆ। ਉਨ੍ਹਾਂ ਮਹਾਵੀਰ ਚੱਕਰ ਪੁਰਸਕਾਰ ਜੇਤੂ ਸ ਭੁਪਿੰਦਰ ਸਿੰਘ ਦੀ ਯਾਦਗਾਰ ਦੀ ਸਫਾਈ ਕੀਤੀ।

ਜ਼ਿਕਰਯੋਗ ਹੈ ਕਿ ਇਹ ਯਾਦਗਾਰ 1965 ਦੀ ਭਾਰਤ-ਪਾਕਿ ਜੰਗ ਵਿਚ ਬਹਾਦਰੀ ਨਾਲ ਆਪਣੀ ਸਕੁਆਰਡਨ ਦੀ ਅਗਵਾਈ ਕਰਨ ਵਾਲੇ 4-ਹਾਰਸ ਸਕੁਐਡਰਨ ਮਿਲਟਰੀ ਯੂਨਿਟ ਦੇ ਬਹਾਦਰ ਸਿਪਾਹੀ ਸ ਭੁਪਿੰਦਰ ਸਿੰਘ ਦੇ ਸਨਮਾਨ ਵਿਚ ਬਣਾਈ ਗਈ ਸੀ, ਜਿਨ੍ਹਾਂ ਨੇ 19 ਸਤੰਬਰ 1965 ਨੂੰ ਦੇਸ਼ ਲਈ ਬਹਾਦਰੀ ਨਾਲ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

Facebook Comments

Trending

Copyright © 2020 Ludhiana Live Media - All Rights Reserved.