ਲੁਧਿਆਣਾ : ਅੱਤਵਾਦ ਦਾ ਦਲੇਰੀ ਨਾਲ ਸਾਹਮਣਾ ਕਰਨ ਵਾਲੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਾਫ-ਸੁਥਰੀ ਤੇ ਦੂਰ ਅੰਦੇਸੀ ਸੋਚ ਪੰਜਾਬ ਦੀ ਨੁਹਾਰ ਬਦਲਣ ਵਾਲੀ ਹੈ।
ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਰੁਤਬਾ ਹੀ ਉੱਤਮ ਹੁੰਦਾ ਹੈ। ਪਰ ਇਸ ਸਮੇਂ ਸਾਡੇ ਮੰਤਰੀ ਭਾਰਤ ਭੂਸਨ ਆਸ਼ੂ ਵੱਲੋਂ ਲਗਾਏ ਗਏ ਹੋਰਡਿੰਗਾਂ ਵਿੱਚੋਂ ਸਮੁੱਚੀ ਕਾਂਗਰਸ ਲੀਡਰਸ਼ਿਪ ਦੀ ਤਸਵੀਰ ਗਾਇਬ ਹੈ। ਜੋ ਕਾਂਗਰਸੀ ਵਰਕਰਾਂ ਨੂੰ ਹਜਮ ਨਹੀਂ ਹੋ ਰਿਹਾ। ਉਨਾਂ ਕਿਹਾ ਕਿ ਕੱਲ ਇੱਕ ਸੰਖੇਪ ਟੀਵੀ ਇੰਟਰਵਿਊ ਰਾਹੀਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਅਨੁਸਾਸਨ ਦਾ ਪਾਠ ਪੜਾਉਣ ਅਤੇ ਮਨਾਉਣ ਦੀ ਗੱਲ ਕਰਦਿਆਂ ਸੂਰਜ ਦੇਵਤਾ ਨੂੰ ਦੀਵੇ ਵਾਲੀ ਗੱਲ ਹੈ।
ਬਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਪੰਜਾਬ ਪ੍ਰਤੀ ਸੁਪਨਾ ਦਿਸ਼ਾ ਅਤੇ ਦਸ਼ਾ ਬਦਲਣ ਵਾਲਾ ਹੈ। ਉਸ ਦੀ ਸਪਸਟ ਸੋਚ ਦਾ ਹਰ ਪੰਜਾਬੀ ਸਤਿਕਾਰ ਕਰਦਾ ਹੈ। ਉਨਾਂ ਕਿਹਾ ਕਿ ਸਿੱਧੂ ਸ੍ਰੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਸੋਚ ‘ਤੇ ਪਹਿਰਾ ਦੇ ਕੇ ਪਾਰਟੀ ‘ਚ ਨਵੀਂ ਰੂਹ ਫੂਕ ਰਹੇ ਹਨ।