Connect with us

ਪੰਜਾਬੀ

ਨਵਜੋਤ ਸਿੱਧੂ ਅਚਾਨਕ ਦੂਲੋ ਦੇ ਘਰ ਪੁੱਜੇ, ਬੰਦ ਕਮਰਾ ਮੀਟਿੰਗ ਕਰ ਕੇ ਮੰਗਿਆ ਸਹਿਯੋਗ

Published

on

Navjot Sidhu suddenly reached Dulo's house, held a closed room meeting and asked for help

ਖੰਨਾ {ਲੁਧਿਆਣਾ) :ਨਵਜੋਤ ਸਿੱਧੂ ਅਚਾਨਕ ਦੂਲੋ ਦੇ ਖੰਨਾ ਸਥਿਤ ਘਰ ਪੁੱਜ ਗਏ। ਹਾਲਾਂਕਿ ਕਾਂਗਰਸ ਦੇ ਦੋਵੇਂ ਦਿੱਗਜ ਆਗੂਆਂ ਵਿਚਕਾਰ ਹੋਈ ਮੁਲਾਕਾਤ ਦੇ ਪੂਰੇ ਵੇਰਵੇ ਨਹੀਂ ਮਿਲ ਸਕੇ, ਪਰ ਸੂਤਰ ਦੱਸਦੇ ਹਨ ਕਿ ਦੋਵੇਂ ਆਗੂਆਂ ਨੇ ਕਾਂਗਰਸ ਪਾਰਟੀ ਅਤੇ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਹੈ।

ਸੂਤਰ ਦੱਸਦੇ ਹਨ ਕਿ ਸਿੱਧੂ ਨੇ ਦੂਲੋ ਤੋਂ ਸਹਿਯੋਗ ਮੰਗਿਆ। ਨਵਜੋਤ ਸਿੱਧੂ ਪਿਛਲੇ ਕਾਫ਼ੀ ਸਮੇਂ ਲੋਕ ਮਸਲਿਆਂ, ਵਾਅਦਿਆਂ ਅਤੇ ਦਾਅਵਿਆਂ ਨੂੰ ਲੈ ਕੇ ਆਪਣੀ ਸਰਕਾਰ ਨੂੰ ਘੇਰਦੇ ਆ ਰਹੇ ਹਨ। ਪਹਿਲਾਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲਂੋ ਧਡ਼ਾਧਡ਼ ਵੰਡੀਆਂ ਜਾ ਰਹੀਆਂ ਗ੍ਰਾਂਟਾਂ ਤੇ ਐਲਾਨਾਂ ਨੂੰ ਲੈ ਕੇ ਸਵਾਲ ਖਡ਼੍ਹੇ ਕਰ ਰਹੇ ਹਨ।

ਜਿੱਥੇ ਸਿੱਧੂ ਲਗਾਤਾਰ ਮਾਫ਼ੀਆ ਰਾਜ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ, ਉਥੇ ਸਮਸ਼ੇਰ ਸਿੰਘ ਦੂਲੋ ਵੀ ਲਗਾਤਾਰ ਕਾਂਗਰਸ ’ਚ ਮਾਫ਼ੀਆ ਕਿਸਮ ਦੇ ਲੋਕਾਂ ਦੀ ਘੁਸਪੈਠ ਹੋਣ, ਸ਼ਰਾਬ ਮਾਫ਼ੀਆ, ਸਕਾਲਰਸ਼ਿਪ ਘੁਟਾਲਾ, ਨਾਜਾਇਜ਼ ਸ਼ਰਾਬ ਫੈਕਟਰੀਆਂ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਆ ਰਹੇ ਹਨ।

ਦੂਲੋਂ ਨੇ ਨਵਜੋਤ ਸਿੱਧੂ ਦੇ ਉਨ੍ਹਾਂ ਦੇ ਘਰ ਪੁੱਜਣ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਨੇ ਗੱਲਬਾਤ ਦੇ ਵੇਰਵੇ ਦੱਸਣ ਤੋਂ ਮਨ੍ਹਾ ਕਰ ਦਿੱਤਾ। ਦੂਲੋ ਨੇ ਕਿਹਾ ਕਿ ਵੋਟਾਂ ਪਾਰਟੀ ਦੇ ਨਾਲ-ਨਾਲ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਪੈਂਦੀਆਂ ਹਨ। ਲੋਕ ਦੇਖਦੇ ਹਨ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੀ ਭਰੋਸੇਯੋਗਤਾ ਤੇ ਚਰਿੱਤਰ ਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ‘ਆਪ’ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆਂ ’ਤੇ ਪਾਰਟੀ ਹਾਰ ਗਈ। ਜਦਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ’ਤੇ ਲੋਕਾਂ ਨੇ ਭਰੋਸਾ ਕੀਤਾ।

Facebook Comments

Trending