Connect with us

ਪੰਜਾਬ ਨਿਊਜ਼

ਨਵਜੋਤ ਸਿੱਧੂ ਦੂਜੀ ਮਿਜ਼ਾਈਲ ਕਰ ਰਿਹੈ ਤਿਆਰ – ਸੁਖਬੀਰ ਬਾਦਲ

Published

on

Navjot Sidhu launches second missile - Sukhbir Badal

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਮੇਟੀ ਅਹੁੱਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਆਪਣੀ ਦੂਜੀ ਮਿਜ਼ਾਈਲ ਤਿਆਰ ਕਰ ਰਹੇ ਹਨ। ਕਾਂਗਸ ਨੂੰ ਸਮਝ ਨਹੀਂ ਆ ਰਿਹਾ। ਜਦੋਂ ਦੂਜੀ ਮਿਜ਼ਾਈਲ ਫੱਟੇਗੀ ਤਾਂ ਕਾਂਗਰਸ ਨੂੰ ਸਭ ਕੁਝ ਯਾਦ ਆ ਜਾਵੇਗਾ।

ਇਕ ਹਫ਼ਤੇ ਬਾਅਦ ਲੁਧਿਆਣਾ ਵਿਚ ਹੋਣ ਵਾਲੇ ‘ਇਨਵੈਸਟ ਪੰਜਾਬ ਪ੍ਰੋਗਰਾਮ’ ਬਾਰੇ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਇਕ ਵਿਭਾਗ ਬਣਾ ਕੇ ਨਿਵੇਸ਼ ਲਿਆਂਦਾ ਸੀ। ਕਾਂਗਰਸ ਸਰਕਾਰ ਨੇ ਇਸ ਨੂੰ ਰੋਕ ਦਿੱਤਾ ਹੈ। ਜਦੋਂ ਕੋਈ ਵਿਭਾਗ ਨਹੀਂ ਹੁੰਦਾ, ਨਿਵੇਸ਼ਕ ਕਿੱਥੋਂ ਆਉਣਗੇ?

ਹੁਣ 15-20 ਨਿਵੇਸ਼ਕਾਂ ਨੂੰ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰਨ ਲਈ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਨਿਵੇਸ਼ ਦੀ ਗੱਲ ਕਰਨ ਲਈ ਮਜਬੂਰ ਕੀਤਾ ਜਾਵੇਗਾ। ਸੁਖਬੀਰ ਨੇ ਕਿਹਾ ਕਿ ਬੀਐਸਐਫ ਦਾ ਦਾਇਰਾ ਵਧਾਉਣ ਦੇ ਮਾਮਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨੂੰ ਲਿਖੇਗਾ।

ਸੁਖਬੀਰ ਨੇ ਕਿਹਾ ਕਿ ਪਿਛਲੇ ਕਾਰਜਕਾਲ ਵਿਚ ਉਨ੍ਹਾਂ ਦੀ ਸਰਕਾਰ ਨੇ ਕਾਰੋਬਾਰੀਆਂ ਲਈ 5 ਲੱਖ ਰੁਪਏ ਦੇ ਬੀਮੇ ਦੀ ਵਿਵਸਥਾ ਵੀ ਕੀਤੀ ਸੀ। ਇਕ ਵਾਰ ਅਕਾਲੀ-ਬਸਪਾ ਦੀ ਸਰਕਾਰ ਬਣਨ ‘ਤੇ ਇਸ ਦਿਸ਼ਾ ਵਿੱਚ ਹੋਰ ਕੰਮ ਕੀਤੇ ਜਾਣਗੇ। ਸਾਰੇ ਸਰਕਾਰੀ ਕੰਮ ਇੱਕ ਸਾਲ ਵਿੱਚ ਆਨਲਾਈਨ ਹੋ ਜਾਣਗੇ। ਇਸ ਨਾਲ ਇੰਸਪੈਕਟਰੀ ਰਾਜ਼ ਖ਼ਤਮ ਹੋ ਜਾਵੇਗਾ।

 

Facebook Comments

Trending