ਪੰਜਾਬੀ

ਕੌਮੀਂ ਮਜਦੂਰ ਆਗੂ ਮਾਸਟਰ ਫਿਰੋਜ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ

Published

on

ਲੁਧਿਆਣਾ   :   ਵਿਧਾਨ ਸਭਾ ਹਲਕਾ ਪੂਰਬੀ ਦੇ ਕਾਂਗਰਸ ਉਮੀਦਵਾਰ ਵਿਧਾਇਕ ਸੰਜੇ ਤਲਵਾੜ ਨੂੰ ਉਦੋਂ ਵੱਡਾ ਝਟਕਾ ਦਿੱਤਾ ਜਦੋਂ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਤੋਮਰ ਦੀ ਅਗਵਾਈ ‘ਚ ਯੂਥ ਕਾਂਗਰਸ ਦਾ ਹਲਕਾ ਪ੍ਰਧਾਨ ਲਖਵਿੰਦਰ ਸਿੰਘ ਚੌਧਰੀ, ਐੱਨ. ਐੱਸ. ਯੂ. ਦਾ ਪ੍ਰਧਾਨ ਅਦਿੱਤਿਆ ਪਾਲ ਅਤੇ ਮਜਦੂਰਾਂ ‘ਚ ਚੰਗਾ ਰਸੂਖ ਰੱਖਣ ਵਾਲੇ ਕੌਮੀਂ ਮਜਦੂਰ ਆਗੂ ਮਾਸਟਰ ਫਿਰੋਜ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਪੂਰਬੀ ਤੋਂ ‘ਆਪ’ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਨੇ ਕਾਂਗਰਸ ਛੱਡਣ ਦਾ ਕਾਰਨ ਵਿਧਾਇਕ ਵਲੋਂ ਕੋਈ ਪੁੱਛ ਪ੍ਰਤੀਤ ਨਾ ਕਰਨਾ ਤੇ ਲੋਕਾਂ ਨਾਲ 4000 ਹਜਾਰ ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਝੂਠ ਬੋਲਣਾ ਦੱਸਿਆ।

ਉਨ੍ਹਾਂ ਕਿਹਾ ਕਿ ਸ਼੍ਰੀ ਕੇਜਰੀਵਾਲ ਦੀਆਂ ਦੀਆਂ ਲੋਕ ਪੱਖੀ ਨੀਤੀਆਂ ਤੇ ਪੰਜਾਬ ਲਈ ਦਿੱਤੀਆਂ ਗਰੰਟੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ‘ਆਪ’ ‘ਚ ਸ਼ਾਮਿਲ ਹੋਏ ਹਾਂ। ਸਾਬਕਾ ਮੰਤਰੀ ਤੋਮਰ ਅਤੇ ਭੋਲਾ ਗਰੇਵਾਲ ਨੇ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਰਵਾਇਤੀ ਪਾਰਟੀਆਂ ਦੇ ਬਦਲ ਦੇ ਰੂਪ ਵਿਚ ਦੇਖ ਰਹੇ ਹਨ।

ਦੋਵਾਂ ਨੇ ਨਵੇਂ ਆਇਆ ਦਾ ਪਾਰਟੀ ਦੇ ਮਫਲਰ ਪਾ ਕੇ ਸਨਮਾਨ ਕੀਤਾ ਅਤੇ ਜੀ ਆਇਆਂ ਆਖਿਆ। ਇਸ ਮੌਕੇ ਤਰਸੇਮ ਸਿੰਘ ਭਿੰਡਰ, ਭੁਪਿੰਦਰ ਸੰਧੂ, ਰੋਹਿਤ ਰਾਜਪੂਤ, ਰਿਸ਼ਵ ਸ਼ਰਮਾ, ਰਵਿੰਦਰ ਸਿੰਘ ਰਾਜਨ, ਅਤੁਲ ਵੈਦ, ਗਗਨਦੀਪ ਮਹਿਤਾ, ਬੰਟੀ, ਲਵੀ, ਹਨੀ, ਜਤਿਨ, ਅਮਨ ਰਾਮਗੜੀਆ, ਹੈਪੀ, ਅਭੀਨੇਜਯਰ ਗਿੱਲ, ਅਮਨ ਸੈਣੀ ਸਮੇਤ ਹੋਰ ਵੀ ਹਾਜਰ ਸਨ।

Facebook Comments

Trending

Copyright © 2020 Ludhiana Live Media - All Rights Reserved.